Monday 15 July 2024

Likhari - ਲਿਖਾਰੀ - Arjan Dhillon - Lyrics in Punjabi

ਪਹਿਲੀ ਤੱਕਣੀ ਦੇ ਵਿੱਚ ਪਹਿਲੀ.. 
ਵਾਰੀ ਲੈ ਜਾਂਦਾ..

ਦਰਜ਼ੀ ਤੋਂ ਲੈ ਨੀਂ ਹੁੰਦਾ ਜੋ ਮੇਚ..  
ਲਿਖਾਰੀ ਲੈ ਜਾਂਦਾ..

ਖਹਿ ਕੇ ਨਾ ਮੁੰਡੇ ਨਾਲ.. 
ਲੰਘਿਆ ਕਰ.. ਓਹਦਾ ਵੀ ਆਹੀ ਕਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਹੋ ਜਿਹੜਾ ਅੜਿਆ ਦੇਵਾਂ ਖਿਲਾਰ.. ਫੱਟਾਂ ਤੇ.. 
ਮੱਲ੍ਹਮਾਂ ਵਾਲੇ ਆਂ..

ਸਾਡਾ ਵੈਰ ਵੀ ਮਾੜਾ.. ਪਿਆਰ ਵੀ ਮਾੜਾ.. 
ਕਲਮਾਂ ਵਾਲੇ ਆਂ..

ਕਰਦੂ ਰਾਤੋਂ ਰਾਤ ਮਸ਼ਹੂਰ ਜੇ ਤੈਨੂੰ.. 
ਟੋਪਿਕ ਮੰਨ ਲੂਗਾ..

ਕਿੱਥੇ ਭੱਜ ਕੇ.. ਜਾਵੇਂਗੀ.. 
ਤਰਜ਼ਾਂ ਵਿੱਚ ਬੰਨ੍ਹ ਲੂਗਾ..

ਪਹਿਲਾਂ ਕਿੰਨੇ ਨਾਗ਼ ਪਰਾਂਦਿਆਂ ਨੂੰ.. 
ਮੈਂ ਕੀਲ਼ ਬਿਠਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਵਿੱਚੋਂ ਵਿੱਚ ਖੁਸ਼ ਹੋਵੇਂਗੀ.. 
ਸੋਚਾਂ ਵਿੱਚ ਪਾ ਦੂੰਗਾ.. 

ਤੇਰੇ ਬੁੱਲ੍ਹਾਂ ਦੀ ਗੱਲ ਚੱਕ ਕੇ.. 
ਮੈਂ ਦੁਨੀਆਂ ਨੂੰ ਨਚਾ ਦੂੰਗਾ.. 

ਜੇ ਕੇਰਾਂ ਜ਼ਿੱਦ ਤੇ ਆ ਗਈ.. 
ਫ਼ਿਰ ਜਾਣੀ ਨਾ ਟਾਲੀ ਨੀਂ..

ਮੈਥੋਂ ਲਿੱਖ ਹੋਜੂ ਕੋਈ ਗੱਲ ਨਾ ਦੱਸ.. 
ਪਰਦੇ ਜੇ ਆਲੀ ਨੀਂ..

ਹੋ ਟੁੱਟੀਆਂ ਲੱਗੀਆਂ ਦਾ ਹਰ ਕਿੱਸਾ.. 
ਮੈਂ ਦੁਨੀਆਂ ਨੂੰ ਸੁਣਾ ਦਿੱਤਾ..

ਟੁੱਟੀਆਂ ਲੱਗੀਆਂ ਦਾ ਹਰ ਕਿੱਸਾ.. 
ਮੈਂ ਦੁਨੀਆਂ ਨੂੰ ਸੁਣਾ ਦਿੱਤਾ..

ਨੀਂ ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਜੋ ਨਜ਼ਰਾਂ ਮੂਹਰੋਂ ਲੰਘਿਆ ਤੇ ਜੋ.. 
ਹੋਈ ਬੀਤੀ ਆ..

ਵੈਰ ਇਸ਼ਕ ਜਵਾਨੀ ਗੱਲ.. 
ਦਰਦਾਂ ਦੀ ਕੀਤੀ ਆ..

ਯੋਧਿਆਂ ਦੀ ਪਾਵਾਂ ਬਾਤ ਨੀ ਮੁੰਡਾ.. 
ਟੰਗ ਕੇ ਗਾਊਗਾ.. 

ਅਰਜਣ ਇਤਿਹਾਸ ਸੁਣਾਵੇ.. 
ਨਾਲੇ ਬਣਾਕੇ ਜਾਊਗਾ..

ਹੋ ਆਕੜ ਵਾਲਾ ਚੁਬਾਰਾ ਮੈਂ.. 
ਕਈਆਂ ਦਾ ਢਾਹ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

ਪਹਿਲਾਂ ਤੇਰੇ ਅਰਗੀਆਂ.. ਕਈਆਂ ਨੂੰ.. 
ਮੈਂ ਗੀਤ ਬਣਾ ਦਿੱਤਾ..

No comments:

Post a Comment

Contact Form

Name

Email *

Message *