Thursday 29 August 2024

Hawawan - ਹਵਾਵਾਂ - Nirvair Pannu - Lyrics in Punjabi

ਉਮਰਾਂ ਦੀਆਂ ਸਾਝਾਂ ਬੱਲੀਏ..
ਤੇਰੇ ਨਾਲ ਪਾਉਣੀਆਂ ਨੇ..
ਇਸ਼ਕੇ ਦੀਆਂ ਗ਼ਜ਼ਲਾਂ ਹਾਏ ਮੈਂ..
ਤੇਰੇ ਨਾਲ ਗਾਉਣੀਆਂ ਨੇ..
ਸੋਹਣੇ ਸੱਜਣ ਮਿਲ ਗਏ ਨੇ..
ਮੈ ਰੱਬ ਦਾ ਸ਼ੁਕਰ ਮਨਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..

ਮੈਂ ਨਿੱਤ ਖੜ੍ਹਦਾ ਓਹਨਾਂ ਰਾਹਵਾਂ ਤੇ..
ਤੁਸੀਂ ਅੱਖ ਚੁੱਕਦੇ ਨਹੀਂ..
ਲਫ਼ਜ਼ਾਂ ਦੇ ਮਹਿਲ ਬਣਾਉਂਦਾ ਹਾਂ..
ਥੋਡੇ ਲਈ ਢੁੱਕਦੇ ਨਹੀਂ..
ਓ ਹੱਟਦਾ ਨਹੀਂ ਇਹ ਦਿਲ ਚੰਦਰਾ..
ਮੈਂ ਲੱਖ ਸਮਝਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..

ਹੋ ਸਬਰਾਂ ਮੁੱਕੀਆਂ ਅੜੀਏ..
ਨੀ ਪਿਆਰ ਦੇ ਪੱਤਰੇ ਪੜ੍ਹੀਏ..
ਨੀਂ ਗੱਲ ਸੁਣ ਹੀਰੇ..
ਓ ਗਲ ਸੁਣ ਹੀਰੇ ਮੇਰੀਏ..
ਹੀਰੇ ਮੇਰੀਏ..
ਹੀਰੇ ਹਾਏ..

ਸੁਣ ਅਰਸ਼ਾਂ ਦੀਏ ਜਾਈਏ ਨੀਂ..
ਤੂੰ ਕਿਸ ਗੱਲ ਤੋਂ ਗੱਲ ਕਰਦੀ ਨਹੀਂ..
ਤੇਰੇ ਲਈ ਲਿਖਦਾ ਪਰੀਏ ਨੀਂ..
ਤੂੰ ਕਿਸ ਗੱਲ ਤੋਂ ਪੜ੍ਹਦੀ ਨਹੀਂ..
ਚੱਲ ਚਾਨਣ ਜੇ ਹੋਈਏ..
ਸੱਚ ਦੇ ਦੀਪ ਜਗਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..

ਓ ਇਸ਼ਕ ਹਕੀਕੀ ਲਾ ਬੈਠਾ ਹਾਂ..
ਜੇ ਮੁੜਿਆ ਮੋਇਆ ਵਰਗਾ ਹਾਂ..
ਤੇਰੇ ਨਾਲ ਬਹਿ ਕੇ ਹਾਣ ਦੀਏ..
ਹੋਇਆ ਨਾ ਹੋਇਆ ਵਰਗਾ ਹਾਂ..
ਨਿਰਵੈਰ ਪੰਨੂ ਓਹਨੇ ਸੁਣ ਲੈਣਾ..
ਜਿਹਦੇ ਲਈ ਗਾਉਂਦਾਂ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..
ਤੁਸੀ ਵਾਂਗ ਹਵਾਵਾਂ ਖਹਿ ਕੇ ਕੋਲੋਂ ਲੰਘ ਜਾਣੇ ਓ..
ਮੈ ਮਿੱਟੀ ਵਾਂਗੂ ਉੱਡ ਕੇ ਖੁਸ਼ੀ ਮਨਾਉਂਦਾ ਹਾਂ..

No comments:

Post a Comment

Contact Form

Name

Email *

Message *