Monday, 12 August 2024

Tere Layi - ਤੇਰੇ ਲਈ - Nirvair Pannu - Lyrics in Punjabi

ਤੇਰੇ ਲਈ ਮੈਂ.. ਜੋ ਲਿਖਿਆ ਸੀ..
ਤੂੰ ਪੜ੍ਹਿਆ ਨਹੀਂ.. ਨਾਵਾਂ ਆਪਣਾ.. 
ਅੱਖਾਂ ਨੇ ਹੋਰ.. ਕੋਈ ਤੱਕਿਆ ਨਹੀਂ..
ਹਾਏ ਜਚਿਆ ਨਹੀਂ.. ਸਮਾਂ ਆਪਣਾ..

ਮੈਂ ਸਾਂਭਿਆ ਏ.. 
ਰੱਖਾਂ ਕੱਜ ਕੇ.  
ਵੇ ਕਿਉਂ ਤੁਰ ਗਿਆਂ.. ਕੱਲਿਆਂ ਛੱਡ ਕੇ..
ਨਾਲੇ ਲੈ ਗਿਆਂ.. ਵੇ ਜਿੰਦ ਕੱਢ ਕੇ..
ਵੇ ਕਿਉਂ ਤੁਰ ਗਿਆਂ.. 
ਕੱਲਿਆਂ ਛੱਡ ਕੇ..

ਓਏ ਆਦਤ ਸੀ.. ਤੇਰੀ ਭੁੱਲ ਗਿਆ..
ਹੋਵੇਗਾ ਤੂੰ.. ਬਾਤਾਂ ਕਰੀਆਂ.. 
ਓਦੋਂ ਕੱਠਿਆਂ ਨੇ.. ਹੱਥ ਫ਼ੜ ਕੇ..
ਅੱਖਾਂ ਪੜ੍ਹੀਆਂ.. ਅੱਖਾਂ ਪੜ੍ਹੀਆਂ.. 

ਵੇ ਕਿਉਂ ਸੁੱਟਦੈਂ.. ਆਪੇ ਚੱਕ ਕੇ..
ਜੇ ਤੂੰ ਕਹਿ ਦੇ.. ਮੈਂ ਮੰਨ ਲੂੰਗਾ..
ਏ ਕੁਫਰਾਂ ਨੂੰ.. ਇਹ ਦੁਨੀਆਂ ਈੰ ਆ..
ਤੇਰੀ ਖੁਸ਼ਬੂ ਨੂੰ.. ਚਖਿਆ ਸੀ..
ਤੂੰ ਦੱਸਿਆ ਸੀ.. ਇਹ ਦੁਨੀਆਂ ਈੰ ਆਂ..

ਮੈਂ ਰੋਣਾ ਏਂ.. 
ਗਲੇ ਲੱਗ ਕੇ..
ਵੇ ਕਿਉਂ ਤੁਰ ਗਿਆਂ.. ਕੱਲਿਆਂ ਛੱਡ ਕੇ.. 
ਨਾਲੇ ਲੈ ਗਿਆਂ.. ਵੇ ਜਿੰਦ ਕੱਢ ਕੇ.. 
ਵੇ ਕਿਉਂ ਤੁਰ ਗਿਆਂ..

ਇਸ਼ਕ਼ ਵਿੱਚ ਆਹ.. ਕੁਝ ਹੋ ਜਾਂਦਾ..
ਮੈਂ ਸੁਣਿਆ ਸੀ.. ਮੈਂ ਪੜ੍ਹਿਆ ਸੀ..
ਓਏ ਕੀ ਕਰੀਏ.. ਇਹ ਹੋ ਗਿਆ ਏ.. 
ਮੈਂ ਕਰਿਆ ਨਹੀਂ.. ਮੈਂ ਕਰਿਆ ਨਹੀਂ..

ਮੈਂ ਮੰਗਿਆ ਸੀ.. 
ਪੱਲੇ ਅੱਡ ਕੇ..
ਵੇ ਕਿਉਂ ਤੁਰ ਗਿਆਂ..

ਖੌਰੇ ਕਿਸ ਮੌੜ ਨੂੰ.. ਮੁੜ ਗਿਆ ਹਾਂ..
ਮੈਂ ਤੁਰ ਗਿਆ ਹਾਂ.. ਮੈਂ ਰੁਲ ਗਿਆ ਹਾਂ..
ਤੇਰੇ ਮੋਹ ਨਾਲ.. ਖੜਿਆ ਸੀ..
ਮੈਂ ਭਰਿਆ ਸੀ.. ਮੈਂ ਡੁੱਲ੍ਹ ਗਿਆ ਹਾਂ..

ਪਿਆਰਾ ਕੋਈ ਨਹੀਂ.. 
ਤੈਥੋਂ ਵੱਧ ਕੇ.. 
ਵੇ ਕਿਉਂ ਤੁਰ ਗਿਆਂ.. 
ਕੱਲਿਆਂ ਛੱਡ ਕੇ..

ਮਸਲੇ ਜੋ ਨੇ.. ਓਹ ਹੱਲ ਹੋਣੇ..
ਓਏ ਅੱਜ ਹੋਣੇ.. ਜਾਂ ਕੱਲ੍ਹ ਹੋਣੇ..
ਮੈਂ ਮਰ ਜਾਣਾ.. ਜਾਂ ਹਰ ਜਾਣਾ..
ਨਾ ਝੱਲ ਹੋਣੇ.. ਨਾ ਠੱਲ ਹੋਣੇ..

ਕਿੱਥੇ ਰੱਖਦਾਂ.. ਯਾਦਾਂ ਦੱਬ ਕੇ..
ਵੇ ਕਿਉਂ ਤੁਰ ਗਿਆਂ..

ਮੈਂ ਆਖਿਆ ਸੀ.. ਗੁੱਸੇ ਹੋ ਕੇ.. 
ਓਹ ਮੋਹ ਮੇਰਾ.. ਓਹ ਨਫ਼ਰਤ ਨਹੀਂ..
ਮੈਂ ਮੁੱਕ ਜਾਵਾਂ.. ਨਜ਼ਰ ਲੱਗ ਜੇ..
ਓਏ ਪਰ ਮੇਰੀ.. ਇਹ ਹਸਰਤ ਨਹੀਂ..

ਕੀ ਕਰ ਸਕਦਾਂ.. 
ਆਪੇ ਦੱਸਦੇ..
ਵੇ ਕਿਉਂ ਤੁਰ ਗਿਆਂ.. ਕੱਲਿਆਂ ਛੱਡ ਕੇ..
ਨਾਲੇ ਲੈ ਗਿਆਂ.. ਵੇ ਜਿੰਦ ਕੱਢ ਕੇ..
ਵੇ ਕਿਉਂ ਤੁਰ ਗਿਆਂ..

ਜੇ ਤੇਰੇ ਨਹੀਂ.. ਕਿਸੇ ਦੇ ਨਹੀਂ..
ਆ ਜਾਵਾਂਗੇ.. ਹਾਮੀ ਤਾਂ ਦੇ..
ਮੈਂ ਰੱਬ ਮੰਨਿਆ.. ਸੀ ਸੱਚ ਤੈਨੂੰ.. 
ਤੂੰ ਰੱਬ ਬਣ ਕੇ.. ਮਾਫ਼ੀ ਤਾਂ ਦੇ..

ਭਾਵੇਂ ਰੱਖ ਲੈ.. 
ਥੱਲ੍ਹੇ ਦੱਬ ਕੇ..
ਵੇ ਕਿਉਂ ਤੁਰ ਗਿਆਂ.. 
ਕੱਲਿਆਂ ਛੱਡ ਕੇ..

ਆਹ ਹਾਸੇ ਜੋ.. ਰਹਿਣ ਹੱਸਦੇ..
ਇਹਨਾਂ ਨੂੰ ਮੈਂ.. ਜਾਲਣਾ ਏ.. 
ਹੁਣ ਦੁੱਖ ਨੂੰ.. ਗੱਭਰੂ ਕਰਕੇ..
ਮੈਂ ਪਾਲਣਾ ਏ.. ਮੈਂ ਪਾਲਣਾ ਏ.. 

ਮੈਂ ਗ਼ਮ ਪੀਣੇ.. 
ਹਾਏ ਰੱਜ ਰੱਜ ਕੇ..
ਵੇ ਕਿਉਂ ਤੁਰ ਗਿਆਂ.. 

ਲੋਕਾਂ ਆਖਿਆ.. ਬੜਾ ਮੈਨੂੰ..
ਹਾਏ ਭੰਡਿਆ ਏ.. ਬੇਵਫ਼ਾ ਮੈਂ..
ਓਹਨਾਂ ਦਾ ਕੀ.. ਕੋਈ ਦੁੱਖ ਨਹੀਂ..
ਵੇ ਤੂੰ ਆਪਣਾ.. ਵੇ ਤੂੰ ਨਾ ਕਹਿ..

ਕਿਤੋਂ ਦੱਸ ਜੇ.. 
ਕੋਈ ਹੱਲ ਲੱਭ ਕੇ..
ਵੇ ਕਿਉਂ ਤੁਰ ਗਿਆਂ.. ਕੱਲਿਆਂ ਛੱਡ ਕੇ..
ਵੇ ਕਿਉਂ ਤੁਰ ਗਿਆਂ.. 

ਵੇ ਸੁਣ ਨਿਰਵੈਰ.. ਤੇਰੇ ਕਰਕੇ..
ਤੇਰੇ ਲਈ ਮੈਂ.. ਆਪਾ ਹਰਿਆ.. 
ਮੇਰਾ ਕੁਝ ਨਹੀਂ.. ਸੱਚੀ ਸੁੱਧ ਨਹੀਂ..
ਵੇ ਜੋ ਵੀ ਐ.. ਤੇਰਾ ਕਰਿਆ..

ਮੈਂ ਭੁੱਲ ਗਿਆ ਹਾਂ.. 
ਹਾਸੇ ਰੱਖ ਕੇ..
ਵੇ ਕਿਉਂ ਤੁਰ ਗਿਆਂ.. 

ਮੈਂ ਕਾਫ਼ਿਰ ਹਾਂ.. ਮੇਰੀ ਗ਼ਲਤੀ..
ਮੈਂ ਮੰਨਦਾ ਹਾਂ.. ਮੈਂ ਮੰਨਦਾ ਹਾਂ..
ਜਾਂ ਤੂੰ ਮਿਲਜੇ.. ਜਾਂ ਮੌਤ ਮਿਲੇ..
ਮੈਂ ਮੰਗਦਾ ਹਾਂ.. ਮੈਂ ਮੰਗਦਾ ਹਾਂ..

ਮੈਂ ਮੁੱਕ ਜਾਣਾ.. 
ਆਖ਼ਰ ਥੱਕ ਕੇ.. 
ਮੈਂ ਮੁੱਕ ਜਾਣਾ.. 
ਆਖ਼ਰ ਥੱਕ ਕੇ..

ਆਖ਼ਰ ਥੱਕ ਕੇ..
ਆਖ਼ਰ ਥੱਕ ਕੇ.. 

No comments:

Post a Comment

Contact Form

Name

Email *

Message *