Monday 2 September 2024

Barkat - ਬਰਕਤ - Khan Bhaini - Lyrics in Punjabi

ਹੋ ਪਿੰਡ ਮੇਰੇ ਉੱਤੇ ਕਰੇ.. ਮੈਨੂੰ ਪਿੰਡ ਤੇ ਮਾਣ.. 
ਮੁੱਲ ਤਾਰ ਨਹੀਂਓ ਹੋਣਾ ਓਸ ਥਾਂ ਦਾ..
ਦੱਸ ਮੈਨੂੰ ਕੀ ਆ ਘਾਟਾ ਪੈਣਾ ਜ਼ਿੰਦਗ਼ੀ 'ਚ ਨਾਰੇ..
ਬਰਕਤ ਨਾਮ ਆ ਮੇਰੀ ਮਾਂ ਦਾ..
ਓ ਏਥੇ ਆਉਣ ਲਈ ਪਤਾ ਨੀਂ ਕਿੰਨੇ ਲੱਗ ਗਏ ਆ ਸਾਲ..
ਪਤਾ ਲੱਗਿਆ ਰਤਾ ਨੀਂ ਤਾਂ ਵੀ ਰਾਹ ਦਾ..
ਓ ਕਦੇ ਲਿਆ ਨੀ ਸਹਾਰਾ ਹਲੇ ਜੱਟ ਆ ਕੁਵਾਰਾ..
ਨਾਅਰਾ ਮਾਰ ਤੂੰ ਰਕਾਣੇ ਕੇਰਾਂ ਹਾਂ ਦਾ..

ਗੱਡੀ 'ਚ ਪੈਰ ਰੱਖ ਬੱਲੀਏ..
ਫਾਇਦਾ ਚੱਕ ਫ਼ਿਰ ਮਿੱਤਰਾਂ ਦੇ ਨਾਂ ਦਾ..
ਗੱਡੀ 'ਚ ਪੈਰ ਰੱਖ ਬੱਲੀਏ..
ਫਾਇਦਾ ਚੱਕ ਫੁੱਲ ਮਿੱਤਰਾਂ ਦੇ ਨਾਂ ਦਾ..
ਗੱਡੀ 'ਚ ਪੈਰ ਰੱਖ ਬੱਲੀਏ..

ਓ ਖੁੱਲ੍ਹ ਗਈ ਤੇਰੀ ਕਿਸਮਤ ਬੱਲੀਏ..
ਬੱਸ ਖਿੱਚ ਤੂੰ ਕੇਰਾਂ ਤਿਆਰੀ..
ਮੈਨੂੰ ਖੜ੍ਹੀ ਨਾਲ ਤੂੰ ਚਾਹੀਦੀ..
ਜਦ ਅਵਾਜ਼ ਜੱਟ ਨੇ ਮਾਰੀ..

ਓ ਖੁੱਲ੍ਹ ਗਈ ਤੇਰੀ ਕਿਸਮਤ ਬੱਲੀਏ..
ਬੱਸ ਖਿੱਚ ਤੂੰ ਕੇਰਾਂ ਤਿਆਰੀ..
ਹਾਏ ਖੜ੍ਹੀ ਨਾਲ ਤੂੰ ਚਾਹੀਦੀ..
ਜਦ ਅਵਾਜ਼ ਜੱਟ ਨੇ ਮਾਰੀ..

ਹੋ ਕਿੱਥੇ ਦਿਖਣਾ ਰਕਾਣੇ ਕਦੋਂ ਲਿਖਣਾ ਰਕਾਣੇ..
ਗੱਲ ਮੂਡ ਤੇ ਖੜ੍ਹੀ ਆ ਇਹ ਤਾਂ ਸਾਰੀ..
ਪੈਗੀ ਮਾਰ ਜੇ ਜ਼ਮੀਰ ਕਰਨੀ ਜੇ ਗੀਤਕਾਰੀ..
ਓਦੇ ਛੱਡਦੁ ਰਕਾਣੇ ਕਲਾਕਾਰੀ ..

ਬਾਜ਼ੀ ਜਿੱਤ ਲਵਾਂ ਹਾਰੀ ਨੀ ਜੋ ਲੇਖਾਂ ਦਾ ਲਿਖਾਰੀ ..
ਓਹੀ ਸਾਂਭ ਲੈਂਦਾ ਮੈਨੂੰ ਹਰ ਵਾਰੀ..
ਮੱਲ ਲੈਂਦੇ ਅਸਮਾਨ ਬਿੱਲੋ ਘੁੱਗੀਆਂ ਤੇ ਕਾਂ..
ਜੇ ਚਾਰ ਦਿਨ ਬਾਜ਼ ਭਰੇ ਨਾ ਉੱਡਾਰੀ..

ਜ਼ੋਰ ਨਾਲ ਮਨਾਈ ਬੱਲੀਏ..
ਕਿੱਥੇ ਮੰਨਦੀ ਸੀ ਦੁਨੀਆਦਾਰੀ..
ਜ਼ੋਰ ਨਾਲ ਮਨਾਈ ਬੱਲੀਏ..
ਨੀਂ ਕਿੱਥੇ ਮੰਨਦੀ ਸੀ ਦੁਨੀਆਦਾਰੀ ..
ਜ਼ੋਰ ਨਾਲ ਮਨਾਈ ਬੱਲੀਏ..

ਹੋ ਲੋਕੀਂ ਆ ਲਿਖਦੇ.. ਲੋਕੀਂ ਆ ਲਿਖਦੇ..
ਨੀਂ ਮੈਂ ਜੜ੍ਹਦਾ ਕੋਕੇ.. ਮੈਂ ਜੜ੍ਹਦਾ ਕੋਕੇ..
ਓ ਅੱਜ ਕੱਲ ਦੇ ਗਾਣੇ..
ਨੀਂ ਨਿਰੇ ਫੈਂਟਰ ਫੋਕੇ..
ਹੋ ਨਿਰਾ ਕੁਫ਼ਰ ਤੋਲਦੇ..
ਸੱਚ ਕਹਿ ਨੀ ਹੁੰਦਾ..
ਬੋਲੇ ਬਿਨ ਮੈਥੋਂ..
ਸਾਲਾ ਰਹਿ ਨੀਂ ਹੁੰਦਾ..

ਨੀਂ ਅੱਜ ਕੱਲ ਓਹ ਵੀ ਗੁੰਡਾ ਜੀਹਤੋਂ ਖੁੱਲ੍ਹਦਾ ਨੀ ਕੁੰਢਾ..
ਘਰੇ ਡੋਰ ਦਾ.. ਗੱਲਾਂ 'ਚ ਬੜਾ ਜ਼ੋਰ ਐ..

ਨੀਂ ਐਵੇਂ ਕਰਦੇ ਆ ਰਸ਼..
ਗੱਲਾਂ ਫੋਕੀਆਂ ਨੇ ਬੱਸ..
ਜ਼ੈੱਨ ਜ਼ੀ ਦੇ ਰਕਾਣੇ ਸਾਰੇ ਛੋਰ ਐ..

ਓ ਵੈਲੀ ਬਣਦੇ ਬ੍ਰੈੱਡ.. ਹੋਈਆਂ ਕਲਮਾਂ ਨੇ ਡੈੱਡ..
ਸੱਚ ਦੱਸਾਂ ਮੈਨੂੰ ਕਰਦੇ ਓ ਬੋਰ ਐ.. 
ਸਾਰੇ ਚੋਰ ਆ ਰਕਾਣੇ.. ਦੰਦ ਹਾਥੀ ਵਾਂਗੂ ਹੋਰ..
ਖਾਣ ਆਲੇ ਤੇ ਦਿਖਾਉਣ ਆਲੇ ਹੋਰ ਐ.. 

ਫ਼ਿਰਦੇ ਸੀ ਭਰੇ ਬੱਲੀਏ.. ਮੈਂ ਖ਼ਾਲੀ ਕਰਕੇ ਘਰਾਂ ਨੂੰ ਦਿੱਤੇ ਤੋਰ ਐ.. 
ਫ਼ਿਰਦੇ ਸੀ ਭਰੇ ਬੱਲੀਏ.. ਮੈਂ ਖ਼ਾਲੀ ਕਰਕੇ ਘਰਾਂ ਨੂੰ ਦਿੱਤੇ ਤੋਰ ਐ..
ਫ਼ਿਰਦੇ ਸੀ ਭਰੇ ਬੱਲੀਏ..

ਬੱਸ ਰੱਬ ਨਾ ਮਾਰੇ ਮਰਦੇ ਨੀਂ..
ਉਂਝ ਦੁਨੀਆਂ ਦਾ ਕੋਈ ਡਰ ਨੀਂ..
ਘਾਟੇ ਵਾਧੇ ਹੱਸ ਜਰ ਜਾ.. ਕਿਸੇ ਦੀ ਗੱਲ ਔਖੀ ਆ ਜਰਣੀ..

ਬੱਸ ਝੁਕਣਾ ਓਹਦੇ ਦਰ ਤੇ ਸਿਰ ਦੂਜਾ ਮਿੱਤਰਾਂ ਦਾ ਕੋਈ ਸਰ ਨੀਂ..
ਹੋ ਓਥੇ ਕਿੱਥੇ ਖ਼ੈਰ ਰਕਾਣੇ ਦੇਵਾਂ ਪੈਰ ਜਿੱਥੇ ਮੈਂ ਧਰ ਨੀਂ..

ਹੋ ਜਪ ਮਿੱਤਰਾਂ ਦਾ ਨਾਂ ਗੀਤਾਂ ਦੀ ਆ ਮਾਲਾ..
ਭੈਣੀ ਆਲਾ.. ਭੈਣੀ ਆਲਾ.. ਭੈਣੀ ਆਲਾ.. 
ਆਹ ਫੜ੍ਹ ਪੰਤਾਲੀ ਪਰਸ 'ਚ ਪਾ ਲੈ..
ਫ਼ਿਰ ਦੇਖੀਂ ਹੁੰਦੀ ਲਾਲਾ ਲਾਲਾ..

ਹਾਲ਼ ਫ਼ਿਲਹਾਲ ਮੁੰਡਾ ਤੇਰੇ ਤੇ ਦਿਆਲ..
ਮੌਕਾ ਆਖ਼ਰੀ ਆ ਸਾਂਭ ਜਾਂ ਗਵਾ ਲੈ..
ਸਾਡੇ ਆਲੇ ਨੂੰ ਬਣਾ ਕੇ ਬਰੱਦਰ ਇੰਨ ਲਾਅ ਰਕਾਣੇ..
ਸੋਡੇ ਵਾਲੇ ਨੂੰ ਬਣਾ ਦੇ ਮੇਰਾ ਸਾਲ਼ਾ..

ਤੇਜ਼ ਮਾਲ ਤੇਜੀ ਨਾਲ.. ਮੱਠੀ ਮੱਠੀ ਕੁੜੇ ਚਾਲ..
ਮਿਲੀ ਤਾਲ ਬੀਟ ਸਾਇਕੋ ਦੀ ਕਮਾਲ ਐ..
ਹੋ ਓਵੇਂ ਨੱਖਰੇ ਰਕਾਣੇ..
ਬੱਸ ਤੇਰੇ ਲਈ ਆ ਬਣੇ.. 
ਜਿਵੇਂ ਬਣਿਆ ਮੁੰਡੇ ਲਈ ਰੰਗ ਕਾਲਾ..

ਨਹੀਂ ਤਾਂ ਅੱਗੇ ਵਧੂ ਗੋਰੀਏ..
ਗੱਲ ਮੁੱਕਦੀ ਆ ਏਥੇ ਤਾਂ ਮੁਕਾ ਲੈ..
ਨਹੀਂ ਤਾਂ ਅੱਗੇ ਵਧੂ ਗੋਰੀਏ..
ਨੀਂ ਗੱਲ ਮੁੱਕਦੀ ਆ ਏਥੇ ਤਾਂ ਮੁਕਾ ਲੈ..

No comments:

Post a Comment

Contact Form

Name

Email *

Message *