Saturday 14 September 2024

 ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ..
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ..
ਨਹੀ ਤਾਂ ਜਾਣਗੇ ਮੁਹਲਾਜ਼ੇ.. ਟੁੱਟ ਮੁੰਡਿਆਂ..
ਨਹੀ ਤਾਂ ਜਾਣਗੇ ਮੁਹਲਾਜ਼ੇ.. ਟੁੱਟ ਮੁੰਡਿਆਂ..

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ..
ਮੈਨੂੰ ਕਰਵਾ ਦੇ ਛੱਲਾ ਮੁੰਡਿਆਂ..
ਨਹੀ ਤਾਂ ਰੋਵੇਂਗਾ ਸਿਆਲ ਵਿੱਚ.. ਕੱਲਾ ਮੁੰਡਿਆਂ..
ਨਹੀ ਤਾਂ ਰੋਵੇਂਗਾ ਸਿਆਲ ਵਿੱਚ.. ਕੱਲਾ ਮੁੰਡਿਆਂ..

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ..
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ..
ਭਾਵੇਂ ਲਾ ਬੱਠਲਾਂ ਦੇ.. ਥੱਲੇ ਮੁੰਡਿਆਂ..
ਭਾਵੇਂ ਲਾ ਬੱਠਲਾਂ ਦੇ.. ਥੱਲੇ ਮੁੰਡਿਆਂ..

ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਕਰਾਉਣੀਆਂ..
ਮੈਨੂੰ ਕਰਵਾ ਦੇ ਸੱਗੀ ਮੁੰਡਿਆਂ..
ਵੇ ਤੇਰੇ ਮਗਰ ਫਿਰੂੰਗੀ.. ਭੱਜੀ ਮੁੰਡਿਆਂ..
ਵੇ ਤੇਰੇ ਮਗਰ ਫਿਰੂੰਗੀ.. ਭੱਜੀ ਮੁੰਡਿਆਂ..

No comments:

Post a Comment

Contact Form

Name

Email *

Message *