ਭਾਈ ਮਾਰਦੇ.. ਭਾਈ ਹੀ ਗੱਲ ਲਾਉਂਦੇ..
ਭਾਈ ਮਾਰਦੇ.. ਭਾਈ ਹੀ ਗੱਲ ਲਾਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਜੰਮੇ ਨਾਲ ਦੇ.. ਕਿਤੋਂ ਨੀਂ ਮੁੱਲ ਥਿਉਂਦੇ..

ਪੁੱਤ ਜਦੋਂ ਵੀ.. ਬੇਗਾਨਾ ਕੋਈ.. ਘੂਰਦਾ..
ਸਕੇ ਭਾਈਆਂ ਬਿਨ੍ਹਾਂ ਪੱਖ.. ਨਾ ਕੋਈ ਪੂਰਦਾ..
ਬਾਂਹ ਬਲਦੀ 'ਚ.. ਆਪਣੇ ਹੀ ਪਾਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਜੰਮੇ ਨਾਲ ਦੇ.. ਕਿਤੋਂ ਨੀਂ ਮੁੱਲ ਥਿਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਭਾਂਵੇਂ ਹੋਣ ਨਾ.. ਬੇਸ਼ੱਕ ਮੂੰਹੋਂ ਬੋਲਦੇ..
ਲੋੜ ਪਵੇ ਲਹੂ.. ਮੁੜ੍ਹਕੇ ਥਾਂ ਡੋਲਦੇ..
ਭਾਈ ਭਾਈਆਂ ਦੇ.. ਹਾਏ..
ਭਾਈ ਭਾਈਆਂ ਦੇ.. ਅਖੀਰ ਕੰਮ ਆਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਜੰਮੇ ਨਾਲ ਦੇ.. ਕਿਤੋਂ ਨੀਂ ਮੁੱਲ ਥਿਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਕੰਮੇ ਆਣੀਆਂ.. ਕੋਈ ਇਹਦੇ ਵਿਚ ਲੁਕ ਨਾ..
ਭਾਈਆਂ ਬਾਂਝ ਕੋਈ.. ਭੈਣਾਂ ਦਾ ਸੁਣੇ ਦੁੱਖ ਨਾ..
ਸੱਦੇ ਕਿੰਗਰੇ.. ਜੁੱਤੀ ਨਾ ਪੈਰ ਪਾਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਜੰਮੇ ਨਾਲ ਦੇ.. ਕਿਤੋਂ ਨੀਂ ਮੁੱਲ ਥਿਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਕਾਲੇ ਕੈਰੇ ਦਾ.. ਜਿਉਣ ਦਾ ਕੋਈ ਹੱਜ ਨਹੀਂ..
ਮੁੱਲ ਕਿਸੇ ਸ਼ੈਅ ਦਾ ਭਾਈਆਂ ਨਾਲੋਂ.. ਵੱਧ ਨਹੀਂ..
ਸਾਏ ਆਪਣੇ ਹੀ.. ਕੱਲੇ ਨੂੰ ਡਰਾਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
ਜੰਮੇ ਨਾਲ ਦੇ.. ਕਿਤੋਂ ਨੀਂ ਮੁੱਲ ਥਿਉਂਦੇ..
ਕੁੱਲ ਚੀਜ਼.. ਮੁੱਲ ਵਿਕਦੀ ਓ.. ਜੰਮੇ ਨਾਲ ਦੇ..
No comments:
Post a Comment