Tuesday, 14 July 2026

Coffee - Amrinder Gill x Jasmeen Akhtar - Lyrics in Punjabi


ਕੰਨਾਂ ਵਿੱਚ ਝੁਮਕੇ.. ਮੈਂ ਪਾਕੇ ਰੱਖਾਂ..
ਨੀਂ ਲੰਮਾ ਕੱਦ.. ਬਿਲੌਰੀ ਅੱਖਾਂ..
ਤੂੰ ਹੋ ਗਈ ਮੇਰੀ ਫੀਲਿੰਗਾਂ ਚੱਕਾਂ..
ਵੇ ਮੈਂ ਵੀ ਇਸ਼ਕ ਲਕੋਕੇ ਰੱਖਾਂ..
ਵੇ ਤੂੰ ਨਸ਼ਾ.. ਨੀਂ ਤੂੰ ਕਸਤੂਰੀ..
ਦਿਲ ਨਾ ਦਿਲ ਤੋਂ.. ਨਾ ਸਹਿੰਦਾ ਦੂਰੀ..
ਕੌਫ਼ੀ ਵਾਂਗ ਤੂੰ ਰੋਜ਼ ਜ਼ਰੂਰੀ..
ਨੀਂ ਤੇਰੀ ਕਾੱਲ ਜੱਟਾਂ ਨੂੰ ਚੂਰੀ..
ਆ ਚੱਕ ਸੋਨੇ ਵਿੱਚ ਮੜਾ ਲੈ.. ਨੀਂ ਚੂੜੀ..
ਬਣਜਾ ਗੁੱਟ ਚੜ੍ਹਾ ਲੈ ਨੀਂ.. ਨੀਂ ਦਿਲ ਨੂੰ.. 
ਫੜ੍ਹਕੇ ਪਰਸ 'ਚ ਪਾ ਲੈ.. ਨੀਂ ਅੱਖ ਵਿੱਚ..
ਸੁਰਮੇ ਵਾਂਗੂ ਲਾ ਲੈ..

ਪਹਿਲਾ ਇਸ਼ਕ ਨਾ ਤੀਜਾ ਚੌਥਾ..
ਨੀਂ ਤੂੰ ਹੀ ਲੱਗਦੀ ਚੰਨ ਦਾ ਟੋਟਾ..
ਜੁੜ੍ਹ ਜਾ ਐਦਾਂ ਮੇਰੇ ਨਾਲ ਜਿਵੇਂ ਤੇਰੀ..
ਚੁੰਨੀ ਦੇ ਨਾਲ ਗੋਟਾ..

ਧੁੱਪ ਵਿੱਚੋਂ ਦੂਰੋਂ ਤੂੰ.. ਕਰਦੀ ਸ਼ਾਇਨ ਕੁੜ੍ਹੇ..
ਅੱਖ ਵਿੱਚ ਸੁਰਮੇ ਦੀ.. ਲੰਮੀ ਲਾਇਨ ਕੁੜ੍ਹੇ..
ਵੇ ਮਿੱਠੀਆਂ ਚੂਰੀ ਤੋਂ.. ਗੱਲਾਂ ਨਾਲ ਠੱਗਦਾ ਏ..
ਹਾਂ ਇੱਕੋ ਦਿਲ ਮੇਰਾ.. ਨਾ ਲੁੱਟਣੋ ਹੱਟਦਾ ਏ..

ਹਾਏ ਲੰਮੀ ਧੌਣ ਗਾਨੀ ਵਿੱਚ ਮੋਤੀ.. ਨੀਂ ਮੈਥੋਂ...
ਚਾਰ ਕੁ ਇੰਚ ਤੂੰ ਛੋਟੀ..
ਜਾਦੂ ਕਰਦੀ ਏ ਅੱਖ ਮੋਟੀ..
ਨਾਲੇ ਠੋਡੀ ਤੇ ਤਿਲ ਛੋਟਾ..
ਪਹਿਲਾ ਇਸ਼ਕ ਨਾ ਤੀਜਾ ਚੌਥਾ..
ਨੀਂ ਤੂੰ ਹੀ ਲੱਗਦੀ ਚੰਨ ਦਾ ਟੋਟਾ..
ਜੁੜ੍ਹ ਜਾ ਐਦਾਂ ਮੇਰੇ ਨਾਲ ਜਿਵੇਂ ਤੇਰੀ..
ਚੁੰਨੀ ਦੇ ਨਾਲ ਗੋਟਾ..

ਤੇਰੇ ਜਹੀ ਬਣੀ ਨਹੀਂ.. ਕਰੋੜਾਂ ਲੱਖਾਂ 'ਚ..
ਸੂਰਜ ਢਲ ਜਾਂਦਾ.. ਭੂਰੀਆਂ ਅੱਖਾਂ 'ਚ..
ਵੇ ਚੰਗਾ ਲੱਗਦਾ ਏ..  ਤੂੰ ਭਾਂਵੇ ਲੜਦਾ ਏ..
ਮੈਂ ਜਿੰਨਾ ਪਿਆਰ ਦੇਵਾਂ.. ਤੂੰ ਦੂਣਾ ਕਰਦਾ ਏ..

ਹੋ ਕਹਿੰਦਾ ਰਾਜ ਬਲੱਰ ਨੇ ਅੱਖਾਂ..
ਤੈਨੂੰ ਫੋਕਸ ਦੇ ਵਿੱਚ ਰੱਖਾਂ..
ਹੁਣ ਨਾ ਹੋਰ ਕਿਸੇ ਨੂੰ ਤੱਕਾਂ..
ਨੀਂ ਜੇ ਜੀਅ ਕਰਦਾ ਅਜ਼ਮਾ ਲੈ..

ਆ ਚੱਕ ਸੋਨੇ ਵਿੱਚ ਮੜਾ ਲੈ.. ਨੀਂ ਚੂੜੀ..
ਬਣਜਾ ਗੁੱਟ ਚੜ੍ਹਾ ਲੈ ਨੀਂ..
ਨੀਂ ਦਿਲ ਨੂੰ.. ਫੜ੍ਹਕੇ ਪਰਸ 'ਚ ਪਾ ਲੈ..
ਨੀਂ ਅੱਖ ਵਿੱਚ ਸੁਰਮੇ ਵਾਂਗੂ ਲਾ ਲੈ..

ਪਹਿਲਾ ਇਸ਼ਕ ਨਾ ਤੀਜਾ ਚੌਥਾ..
ਨੀਂ ਤੂੰ ਹੀ ਲੱਗਦੀ ਚੰਨ ਦਾ ਟੋਟਾ..
ਜੁੜ੍ਹ ਜਾ ਐਦਾਂ ਮੇਰੇ ਨਾਲ ਜਿਵੇਂ ਤੇਰੀ..
ਚੁੰਨੀ ਦੇ ਨਾਲ ਗੋਟਾ..

No comments:

Post a Comment

Contact Form

Name

Email *

Message *