Tuesday, 3 March 2026

5-7 - Karan Aujla - Lyrics in Punjabi


ਮੈਂ ਕਿਹਾ ਯਾਰੀਆਂ ’ਚ ਜੱਟਾ ਤੇਰੀ ਮੇਰੀ ਦਾ ਨੀਂ ਹੁੰਦਾ..
ਜੜ੍ਹਾਂ ਪੱਕੀ ਆਲੇ ਆਂ ਸਾਨੂੰ ਨ੍ਹੇਰੀ ਦਾ ਨੀਂ ਹੁੰਦਾ..
ਸੁੱਤਾ ਪਿਆ ਸ਼ੇਰ ਕਦੀ ਛੇੜੀ ਦਾ ਨੀਂ ਹੁੰਦਾ..
ਕੱਲਾ ਦੇਖ ਕੇ ਬਗਾਨਾ ਪੁੱਤ ਘੇਰੀ ਦਾ ਨੀਂ ਹੁੰਦਾ..

ਪੰਜ ਸੱਤ ਚੀਜ਼ਾਂ ਹੋਣ.. ਬੀਕਾਨੇਰੀ ਪਹਿਲੀ ਹੋਵੇ..
ਦੂਜੀ ਹੋਵੇ ਬੰਦੇ ਖਾਣੀ.. ਤੋਰ ਜਿਵੇਂ ਵੈਲੀ ਹੋਵੇ..
ਤੀਜਾ ਚੱਲੇ ਨਾਮ ਪੂਰਾ.. ਗੱਲ ਸਾਰੇ ਫ਼ੈਲੀ ਹੋਵੇ..
ਆਵਾ ਪਿੰਡੋਂ ਏਦਾਂ ਲੱਗੇ.. ਬੀਬਾ ਜਿਵੇਂ ਰੈਲੀ ਹੋਵੇ..

ਕਦੇ ਟਾਇਮ ਸੀ ਕਹਿੰਦੀ ਸੀ ਕੀ ਆ ਪੱਲੇ ਪੱਲੇ ਜੱਟਾ..
ਕਹਿੰਦੀ ਦੇਖ ਕੇ ਫ਼ੇਰਾਰੀ ਕਿੱਥੇ ਚੱਲੇ ਕੱਲੇ ਜੱਟਾ..
ਜਿੰਨੇ ਓਪਨਰ ਨੇ ਸਾਰੇ ਵੇ ਤੇਰੇ ਥੱਲੇ ਥੱਲੇ ਜੱਟਾ..
ਨੱਢੀ ਦੇਖ ਕੇ ਚੜ੍ਹਾਈ ਕਹਿੰਦੀ ਬੱਲੇ ਬੱਲੇ ਜੱਟਾ..

ਪੰਜ ਸੱਤ ਚੀਜ਼ਾਂ ਹੋਣ.. ਪਹਿਲੀ ਕਾਲੀ ਘੋੜੀ ਹੋਵੇ..
ਦੂਜੀ ਬੀਬਾ ਫ਼ਾਰਮ ਤੇ.. ਚੀਨਿਆਂ ਦੀ ਜੋੜੀ ਹੋਵੇ..
ਤੀਜੀ ਹੋਵੇ ਅਣਖ ਵੀ.. ਮਾਇਆ ਚਾਹੇ ਥੋੜ੍ਹੀ ਹੋਵੇ..
ਚੜ੍ਹ ਕੇ ਆਏ ਨੂੰ ਭਾਜੀ.. ਦੂਣੀ ਕਰ ਮੋੜੀ ਹੋਵੇ..

ਸਾਡੇ ਜਿਗਰੇ ਨੂੰ ਦੇਖੀ ਬੀਬਾ ਮੱਤਾਂ ਨੂੰ ਨਾ ਦੇਖੀਂ..
ਟੱਕਾਂ ਨੂੰ ਨਾ ਦੇਖੀਂ ਏਨਾ ਸੱਟਾਂ ਨੂੰ ਨਾ ਦੇਖੀਂ.. 
ਜ਼ੋਰ ਗਾਡਰਾਂ 'ਚ ਹੁੰਦਾ ਬੀਬਾ ਛੱਤਾਂ ਨੂੰ ਨਾ ਦੇਖੀਂ.. 
ਸਿਰ ਘੁੰਮਜੂ ਰਕਾਣੇ ਏਨਾ ਅੱਖਾਂ ਨੂੰ ਨਾ ਦੇਖੀਂ..

ਪੰਜ ਸੱਤ ਚੀਜ਼ਾਂ ਹੋਣ.. ਪਹਿਲੀ ਯਾਰੀ ਪੱਕੀ ਹੋਵੇ..
ਦੂਜਾ ਪਾਇਆ ਕੁੜਤਾ.. ਤੇ ਜੀਪ ਥੱਲੇ ਰੱਖੀ ਹੋਵੇ..
ਤੀਜੀ ਹੋਵੀ ਓਟ ਓਹਦੀ.. ਐਨਾ ਮੁੰਡਾ ਲੱਕੀ ਹੋਵੇ..
ਲੱਤਾਂ ਖਿੱਚ ਖਿੱਚ ਜਨਤਾ.. ਜ਼ੋਰ ਲਾ ਲਾ ਥੱਕੀ ਹੋਵੇ..

ਫੇਰ ਕੀ ਕਰੇਂਗੀ ਮਿਲੇ ਨਿੱਤ ਨੀਂ ਜੇ..
ਦੱਸ ਮੈਂ ਕੀ ਕਰਾਂ ਨੀਂ ਲੱਗਾ ਚਿੱਤ ਨੀਂ ਜੇ..
ਮੇਰੇ ਸੋਹਣੀਏ ਡ੍ਰੀਮ ਕੁੱਝ ਹੋਰ ਇੱਥੇ.. 
ਜ਼ੋਰ ਬਾਹਾਂ ’ਚ ਚਾਹੀਦਾ ਜੰਗ ਜਿੱਤਣੀ ਜੇ ਜਿੱਤਣੀ ਜੇ..

ਪੰਜ ਸੱਤ ਚੀਜ਼ਾਂ.. ਪਹਿਲਾ ਐੱਲ.ਵੀ. ਦਾ ਲੀੜਾ ਹੋਵੇ..
ਦੂਜਾ ਕੁੱਝ ਕਰਨ ਦਾ.. ਅੰਦਰ ਕੋਈ ਕੀੜਾ ਹੋਵੇ..
ਤੀਜਾ ਹੋਵੇ ਯਾਰ ਐਸਾ.. ਜੇਬੋਂ ਚਾਹੇ ਭੀੜਾ ਹੋਵੇ..
ਜਿੱਥੇ ਆਖਾਂ ਅੜ ਜਾਵੇ.. ਸੱਚੀਂ ਏਨਾ ਝੀੜਾ ਹੋਵੇ..

ਮੇਰੇ ਕੁੜਤਾ ਹੋਵੇ ਤੇ ਤੇਰਾ ਬੂਟੀ ਆਲਾ ਸੂਟ..
ਚੇਤੇ ਕਰੀਂ ਫਿਰੇ ਤੂੰ ਘੁਰਾਲੇ ਆਲਾ ਰੂਟ..
ਮੈਂ ਕਿਹਾ ਮੇਰੇ ਨਾਲ ਚੱਲੀ ਜਦੋਂ ਜਾਵੇ ਗੇੜੀ ਰੂਟ..
ਦੇਖੀ ਡੇਢ ਮਿੰਟ ਵਿਚ ਵੱਜੂ ਡੇਢ ਸੌ ਸਲੂਟ.. ਮੈਂ ਕਿਹਾ..

ਪੰਜ ਸੱਤ ਚੀਜ਼ਾਂ ਹੋਣ.. ਪਹਿਲੀ ਬੇਬੇ ਖੁਸ਼ ਹੋਵੇ..
ਦੂਜੀ ਮੇਰੇ ਬਾਪੂ ਦੀ ਹਾਏ.. ਰੱਬ ਵੱਲਾਂ ਮੁੱਛ ਹੋਵੇ..
ਤੀਜਾ ਸਾਲਾ ਏਰੀਆ ’ਚ.. ਨਾਮ ਹੋਵੇ.. ਪੁੱਛ ਹੋਵੇ..
ਮੇਰੀ ਜਾਨ ਜਾਵੇ.. ਮੇਰੇ ਯਾਰਾਂ ਨੂੰ ਨਾ ਕੁਛ ਹੋਵੇ..

ਨੀਂ ਮੈਂ ਅੱਡੀਆਂ ਨਾਲ ਠਾਲਦਾ ਬਰੋਲਾ ਜਿੱਥੋਂ ਲੰਘਾ..
ਨੀਂ ਮੈਂ ਮਾੜਿਆਂ ਲਈ ਮਾੜਾ ਬੀਬਾ ਚੰਗਿਆਂ ਲਈ ਚੰਗਾ..
ਜਾਣੇ ਨੀਲੀ ਛੱਤ ਆਲਾ ਦੱਸ ਉਹਤੋਂ ਕਾਹਦਾ ਸੰਗਾਂ..
ਬੱਸ ਪੰਜ ਸੱਤ ਚੀਜ਼ਾਂ ਉਹਤੋਂ ਜ਼ਿਆਦਾ ਨਾ ਮੈਂ ਮੰਗਾਂ ਮੈਂ ਕਿਹਾ..

ਪੰਜ ਸੱਤ ਚੀਜ਼ਾਂ.. ਪਹਿਲਾਂ ਡਾਂਗ ਉੱਤੇ ਡੇਰਾ ਹੋਵੇ..
ਦੂਜੀ ਅੱਖ ਬਾਜ਼ ਆਲੀ.. ਸ਼ੇਰ ਜਿਹਾ ਜੇਰਾ ਹੋਵੇ..
ਤੀਜਾ ਏਡਾ ਵਿਹੜਾ ਹੋਵੇ.. ਕਿਲ੍ਹੇ ਜਿੱਡਾ ਘੇਰਾ ਹੋਵੇ..
ਪੰਜ ਸੱਤ ਚੀਜ਼ਾਂ ਹੋਣ.. ਹੋਰ ਨਾਂ ਬਥੇਰਾ ਹੋਵੇ..
ਪੰਜ ਸੱਤ ਚੀਜ਼ਾਂ ਹੋਣ..
ਪੰਜ ਸੱਤ ਚੀਜ਼ਾਂ ਹੋਣ..

Saturday, 28 February 2026

Old Money - Tarsem Jassar - Lyrics in Punjabi


He’s old money..
he’s old money..
He’s old money yeah yeah..
He’s old money..
old money..

He’s walking like a boss..
He’s talking like a boss..
He’s everything you want yeah yeah..
He’s old money yeah yeah..

ਸਾਡਾ ਐਟੀਟਿਊਡ ਦੱਸੇ ਖ਼ਾਨਦਾਨੀ ਸੋਹਣੀਏ..
ਸੋਚ ਸਾਡੀ ਦੱਸ ਦੀਆ ਔਰਾ ਜੱਟੀਏ..
ਓ ਬੰਦਿਆ ਦੀ ਦੇਖਦੇ ਬ੍ਰੀਡ ਸੋਹਣੀਏ..
ਟੈਗ ਟੂਗ ਦੇਖਦੇ ਨੀਂ ਭੌਰਾ ਜੱਟੀਏ..
ਓ ਬੰਦਿਆ ਦੀ ਦੇਖਦੇ ਬ੍ਰੀਡ ਸੋਹਣੀਏ..
ਟੈਗ ਟੂਗ ਦੇਖਦੇ ਨੀਂ ਭੌਰਾ ਜੱਟੀਏ..
ਓ ਖ਼ਰਚੇ ਨੂੰ ਲਾਉਂਦੇ ਨਹੀਓਂ ਕਾਪੀਆਂ ਬਿੱਲੋ..
ਜੀਹਨੇ ਜਿੰਨੇ ਮੰਗੇ ਅਸੀਂ ਓਨੇ ਰੋੜ੍ਹਤੇ..
ਆੱਲ ਟਾਇਮ ਜੱਟ ਸਰਦਾਰੀ ਮੋਡ ਤੇ..
ਆੱਲ ਟਾਇਮ ਜੱਟ ਸਰਦਾਰੀ ਮੋਡ ਤੇ..
ਬਾਪੂ ਵਾਲੇ ਘਰ ਨੂੰ ਵੀ ਸਾਂਭ ਰੱਖਿਆ..
ਭਾਵੇਂ ਪਾਈ ਆ ਹਵੇਲੀ ਅੱਜ ਜੀਟੀ ਰੋਡ ਤੇ..
ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਰਹਿੰਦੇ ਜੱਟ ਬੌਸ ਮੋਡ ਤੇ..

ਜੱਟੀ ਨੂੰ ਵੀ ਚਾਹੀਦਾ ਨੀਂ ਹੋਰ.. ਬੱਸ ਚਾਹੀਦਾ ਪਿਆਰ ਜੱਟ ਦਾ..
ਕੱਢ ਲਵੇ ਜਾਨ ਜਦੋਂ ਸੋਹਣਿਆ ਸ਼ੌਕੀਨਾਂ ਵੇ ਤੂੰ ਮੈਨੂੰ ਤੱਕਦਾ..

ਹੋ ਰੰਗ ਜੇ ਵਟਾਉਂਦੀ ਏ ਨੀਂ ਦੇਖੀ ਦੁਨੀਆਂ..
ਜ਼ਿੰਦਗ਼ੀ 'ਚ ਰੰਗ ਫਿੱਕੇ ਫਿੱਕੇ ਕਰ ਲਏ..
ਊਂ ਤਾਂ ਭਾਵੇਂ ਧਰਤੀ ਦੇ ਨਾਲ ਜੁੜਿਆ..
ਬੁਲਟ ਪਰੂਫ ਪਰ ਪਿੱਕੇ ਕਰ ਲਏ..
ਕਈ ਬੰਦੇ ਨੇ ਟਰੈਸ਼.. ਜਿਹੜੇ ਭਾਲਦੇ ਕਲੈਸ਼..
ਅਸੀਂ ਦਈਦੇ ਨਤੀਜੇ.. ਅਸੀਂ ਕਰਦੇ ਨੀ ਬਹਿਸ..
ਅੱਜ ਕੱਲ ਯਾਰੀਆਂ ਤਾਂ ਨੈੱਟ ਆਲੀਆਂ ਨੇ..
ਅਠਾਰਾਂ ਸਾਲ ਨੇ ਪੁਰਾਣੇ ਕੁੜੇ ਸਾਡੇ ਆਲੇ ਬੈਚ..
ਬਹੁਤਾ ਨਹੀਂ ਕਿਸੇ ਨੂੰ ਕੁਝ ਸਾਬਤ ਕੀਤਾ..
ਸੱਚ ਸਾਰਾ ਛੱਡਿਆ ਏ ਉਸ ਗੌਡ ਤੇ..
ਆੱਲ ਟਾਇਮ ਜੱਟ ਸਰਦਾਰੀ ਮੋਡ ਤੇ..
ਆੱਲ ਟਾਇਮ ਜੱਟ ਸਰਦਾਰੀ ਮੋਡ ਤੇ..
ਗਰੈਂਡ ਐੱਮ ਵੰਨ ਵੀ ਸੰਭਾਲੀ ਪਈ ਆ..
ਨਾਲੇ ਚਾਦਰਾ ਲਾ ਬੈਠੀ ਦਾ ਉੱਤੇ ਫੋਰਡ ਤੇ..
ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਰਹਿੰਦੇ ਜੱਟ ਬੌਸ ਮੋਡ ਤੇ..

He’s old money..
He’s old money yeah yeah..
He’s old money..
old money..

ਹੋ ਨਵਾਂ ਆਇਆ ਪੈਸਾ ਪੈਰ ਜੇ ਚਕਾਉਂਦਾ ਏ..
ਦਿਲ ਤੇ ਜੋ ਰੱਜੇ ਕਦੇ ਲਾਊਡ ਨਹੀਂ ਹੁੰਦੇ..
ਹੋ ਆਪਣਿਆਂ ਨੂੰ ਹੀ ਟੋਪੀਆਂ ਜੋ ਪਾਉਂਦੇ ਨੇ..
ਉਹਨਾਂ ਪਿੱਛੇ ਯਾਰਾਂ ਦੇ ਕਰਾਊਡ ਨਹੀਂ ਹੁੰਦੇ..
ਫੈਸ਼ਨਾਂ ਦੀ ਗੇਮ ਕਦੇ ਰਹਿੰਦੀ ਨਹੀਂਓ ਸੇਮ..
ਮੁੱਢ ਤੋਂ ਹੀ ਸਾਡੇ ਚਿੱਟਾ ਕੁੜਤਾ ਆ ਮੇਨ..
ਫਤਿਹਗੜ੍ਹ ਸਾਹਬੋਂ ਮੱਥਾ ਟੇਕ ਨਿਕਲੇ..
ਲੋਕੀ ਕਹਿੰਦੇ ਨੇ ਜੱਸੜ.. ਬੇਬੇ ਕਹਿੰਦੀ ਤਰਸੇਮ..
ਸਾਡੇ ਦਿਲ ਵਿੱਚ ਵਸੇ ਨਾਮ ਰੱਬ ਦਾ..
ਤਾਂਹੀ ਨਾਮ ਚੱਲਦਾ ਏ ਬਿੱਲਬੋਰਡ ਤੇ..
ਆਲ ਟਾਈਮ ਜੱਟ ਸਰਦਾਰੀ ਮੋਡ ਤੇ..
ਆਲ ਟਾਈਮ ਜੱਟ ਸਰਦਾਰੀ ਮੋਡ ਤੇ..
ਜਦੋਂ ਸਰਦਾਰਾਂ ਦੀ ਨੀ ਜ਼ਿੱਦ ਅੜਜੇ..
ਫਿਰ ਆਰ ਆਰ ਕੂੜਾ ਚੱਕ ਦੀਆ ਰੋਡ ਤੇ..
ਓ ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਜੱਟ ਸਰਦਾਰੀ ਮੋਡ ਤੇ..
ਆਲਵੇਜ਼ ਰਹਿੰਦੇ ਜੱਟ ਬੌਸ ਮੋਡ ਤੇ..

He’s walking like a boss..
He’s talking like a boss..
He’s everything you want yeah yeah..
He’s old money yeah yeah..

He’s walking like a boss..
He’s talking like a boss..

He’s old money yeah yeah..

Monday, 23 February 2026

Saanvle - Diljit Dosanjh x Raj Ranjodh - Lyrics in Punjabi


ਹੋ ਸਾਂਵਲੇ ਜੇ ਰੰਗ ਦੀ ਆਂ ਮੈਂ..
ਤੈਨੂੰ ਗੋਰਿਆਂ ਰੰਗਾਂ ਦਾ ਚਾਅ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਤੇਰੇ ਰੰਗ ਲਵਾਂ ਚੰਮ ਨੂੰ ਰੰਗਾ..

ਹੋ ਸਾਂਵਲੇ ਜੇ ਰੰਗ ਦੀ ਆਂ ਮੈਂ..
ਤੈਨੂੰ ਗੋਰਿਆਂ ਰੰਗਾਂ ਦਾ ਚਾਅ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਤੇਰੇ ਰੰਗ ਲਵਾਂ ਚੰਮ ਨੂੰ ਰੰਗਾ.. 

ਹੋ ਸਾਨੂੰ ਇਹ ਸ਼ਰਾਪ ਖਾ ਗਿਆ..
ਦੇਹਾਂ ਕਾਲੀਆਂ ਦਾ ਮਰਜ਼ ਬੁਰਾ..
ਨਾਮ ਤੇਰਾ ਵੇ ਕਲਹਿਣਿਆਂ..
ਸਾਡੇ ਲੇਖਾਂ ਵਿੱਚ ਦਰਜ ਬੁਰਾ..

ਹੋ ਜਾ ਤੇਰੀ ਵੇ ਪਸੰਦ ਦੀ..
ਹੋ ਜਾ ਤੇਰੀ ਵੇ ਪਸੰਦ ਦੀ..
ਘੁੱਟ ਭਸਮਾਂ ਦੀ ਘੋਲਕੇ ਪਿਆਂ.. 
ਹੋ ਸਾਂਵਲੇ ਜੇ ਰੰਗ ਦੀ ਆਂ ਮੈਂ..
ਤੈਨੂੰ ਗੋਰਿਆਂ ਰੰਗਾਂ ਦਾ ਚਾਅ..
ਗੋਰਿਆਂ ਰੰਗਾਂ ਦਾ ਚਾਅ.. 

ਹੋ.. ਰੰਗ ਮੇਰੇ.. ਤੇ ਕੀ ਰੰਗ ਲਾਂ..
ਵੇ ਅੱਖੀਂ ਕਜਲਾ ਨਹੀਓਂ ਦੀਂਹਦਾ..
ਹੋ.. ਮੋਢੇ ਸਾਡੇ.. ਲੱਦੀਆਂ.. ਲਾਸ਼ਾਂ..
ਤੇ ਇੱਕ ਸੁਪਨਾ.. ਨਹੀਓਂ ਜੀਣ ਦਾ..

ਓ ਮੇਰੇ.. ਹੱਥੀਂ ਛੋਹਿਆ ਪਾਣੀ..
ਤੇਰਾ ਇਸ਼ਕ ਨਾ ਖ਼ਸਮਾਂ.. ਪੀਂਦਾ..
ਓ ਰੱਬ ਵੀ ਡਾਹਢਾ.. ਤੇ ਰੰਗ ਵੀ ਗੂੜ੍ਹਾ..
ਤੈਨੂੰ ਦੋਸ਼ ਗਿਣਾਵਾਂ ਕੀਂਹਦਾ..

ਹੋ ਰਗੜੇ ਸਵਾਹਾਂ ਨਾਲ ਮੈਨੂੰ ਕਿਉਂ ਨਨਾਣ ਵੇ..
ਮੇਰੀਆਂ ਨਾ ਮੁੱਲੇ ਕੋਲੋਂ ਨਜ਼ਰਾਂ ਲੁਹਾਣ ਵੇ..
ਹੀਰ ਨਾ ਵੇ ਮੈਂ ਤੇਰੀ ਬਣੀ ਅੱਲੜ੍ਹ ਰਕਾਨ ਵੇ..
ਚਾਚੀਆਂ ਤੇ ਤਾਈਆਂ ਮੈਨੂੰ ਵੱਢ ਵੱਢ ਖਾਣ ਵੇ..

ਮਾਰੀ ਚਿਮਟੀ ਵੇ ਹੱਥ ਤੇ..
ਮੈਨੂੰ ਸਿੱਠਣੀਆਂ ਦਿੰਦੀ ਮੇਰੀ ਮਾਂ..
ਹੋ ਸਾਂਵਲੇ ਜੇ ਰੰਗ ਦੀ ਆ ਮੈਂ..
ਤੈਨੂੰ ਗੋਰਿਆਂ ਰੰਗਾਂ ਦਾ ਚਾਅ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਵੇ ਦੱਸ ਕੋਈ ਲਲਾਰੀ ਹਾਣੀਆਂ..
ਤੇਰੇ ਰੰਗ ਲਵਾਂ ਚੰਮ ਨੂੰ ਰੰਗਾ..

ਇਸ਼ਕ ਨਾ ਫ਼ਿੱਕਾ ਰਾਤ ਨਾ ਫ਼ਿੱਕੀ..
ਨਾ ਹੀ ਫ਼ਿੱਕੀ ਚੂਰੀ ਹੁੰਦੀ..
ਤੇਰਾ ਰੰਗ ਉਧਾਰਾ ਮਿਲਦਾ..
ਸਾਰੀ ਦੁਨੀਆਂ ਗੂੜ੍ਹੀ ਹੁੰਦੀ..

Tuesday, 30 December 2025

Supna - Sharry Mann - ROOHDARI - Lyrics in Punjabi


ਦਿਲ ਨੀਂ ਹੌਲਾ ਕਰਦੇ ਹੁੰਦੇ
ਦੇਖੀ ਜਾਵੇ ਹੱਸੀ ਜਾਵੇ
ਨੀਵਿਆਂ ਤੋਂ ਲੈ ਉੱਚੇ ਤਾਈਂ 
ਸਭ ਦਾ ਚੁੱਲ੍ਹਾ ਪੱਕੀ ਜਾਵੇ
ਦਿਲ ਦੇ ਵਿੱਚ ਜੇ ਮੈਲ ਹੋਵੇ
ਕੀ ਫ਼ਾਇਦਾ ਏ ਮੂੰਹ ਧੋਤਿਆ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਹਾਏ ਭੁੱਖ ਬੰਦੇ ਦੀ ਮਿੱਟ ਜਾਂਦੀ ਐ 
ਲਾਲਚ ਮਿੱਟਦਾ ਨਈਂ ਹੁੰਦਾ
ਪੈਸਾ ਪੈਸਾ ਈ ਹੁੰਦਾ ਏ 
ਕੋਈ ਘਰ ਦਾ ਥੋੜੀ ਜੀਅ ਹੁੰਦਾ
ਮਹਿਲਾਂ ਦੇ ਵਿੱਚ ਬਾਰਿਸ਼ ਤੇ
ਕੁੱਲੀਆਂ ਵਿੱਚ ਪੈਂਦਾ ਮੀਂਹ ਹੁੰਦਾ
ਹੁਣ ਓਹਨੂੰ ਥੋੜ੍ਹੀ ਦੋਸ਼ ਦੇਈਏ
ਨਿੱਤ ਦੁਨੀਆਂ ਤੇ ਕੀ ਕੀ ਹੁੰਦਾ
ਕੀਮਤ ਬੰਦੇ ਦੀ ਹੁੰਦੇ ਐ 
ਨਾਂਹ ਮੁੱਲ ਹੁੰਦਾ ਕੋਈ ਕੋਠਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਕੁੜਤੇ ਦੇ ਤਾਂ ਕੱਢ ਲੈਂਣੇ 
ਤੇਰੇ ਮੱਥੇ ਤੋਂ ਨੀਂ ਵੱਟ ਜਾਂਦੇ
ਕਈ ਪੈਰਾਂ ਤੋਂ ਵੀ ਨੰਗੇ ਨੇ
ਪਰ ਕੰਮਾਂ ਤੇ ਹੱਸ ਹੱਸ ਜਾਂਦੇ
ਮੰਗਤੇ ਨੂੰ ਭੱਜ ਕੇ ਪੈ ਜਾਵੇਂ 
ਤੇਰੇ ਗੀਝੇ ਵਿੱਚ ਨੀਂ ਹੱਥ ਜਾਂਦੇ
ਤੇਰੇ ਹੱਥੋਂ ਦਾਣੇ ਲਿਖੇ ਹੋਣੇ 
ਦੱਸ ਦੇ ਦੇ ਕਿਹੜਾ ਲੱਖ ਜਾਂਦੇ
ਹੱਕ ਦਾ ਖਾ ਕੇ ਸੌਂ ਜਾਵੀਂ 
ਸੁਪਨਾ ਨਾਂਹ ਦੇਖੀਂ ਧੋਖਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਤੇਰੇ ਅੰਦਰ ਹੋਣਾ ਦੇਖ ਲਵੀਂ 
ਰੱਬ ਜੇ ਨਾ ਮਿਲਿਆ ਬੁੱਤਾਂ ਚੋਂ
ਜ਼ਿੰਦਗ਼ੀ ਨੇ ਸੌਖਾ ਲੰਘ ਜਾਣਾ
ਸੁੱਖ ਲੱਭਣਾ ਸਿੱਖਜੀ ਦੁੱਖਾਂ ਚੋਂ
ਕਿਸੇ ਵਿਹੜੇ ਦਾ ਨਾਂ ਅੱਕ ਬਣ ਜਾਈਂ
ਕੋਈ ਮੇਹਣੇ ਮਾਰੂ ਕੁੱਖਾਂ ਚੋਂ
ਕੰਮ ਕੋਈ ਨਾ ਐਸਾ ਕਰ ਬੈਠੀਂ 
ਜੋ ਨਿਕਲੇ ਧੀਆਂ ਪੁੱਤਾਂ ਚੋਂ
ਗੁਰਨੂਰ ਦੇਖੇਂਗਾ ਹੱਸਦਾ ਤੂੰ ਫ਼ੇਰ 
ਚਿਹਰਾ ਪੋਤੇ ਪੋਤੀਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

Sunday, 21 December 2025

Uddi Uddi - Nimrat Khaira x Bunty Bains - Lyrics in Punjabi


ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਜੇ ਕਹਿਣਾ ਕਿਤੇ ਨੀਂ ਥਿਆਉਣਾ ਜੱਟ ਵਰਗਾ
ਮੇਰੇ ਵਰਗੀ ਵੀ ਕਿਤੇ ਲੱਭ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਮਿੱਟੀ ਮੇਰਿਆਂ ਪੈਰਾਂ ਨੂੰ ਸਹੁਰੇ ਥਾਂ ਦੀ ਲੱਗੂ
ਵੇ ਮਹਿੰਦੀ ਮੇਰਿਆਂ ਹੱਥਾਂ ਤੇ ਤੇਰੇ ਨਾਂ ਦੀ ਲੱਗੂ
ਛੱਡਿਆ ਨੀਂ ਜਾਣਾ ਹੁਣ ਮਰ ਜਾਣਿਆ
ਵੇ ਤੈਨੂੰ ਪਾਉਣ ਦੇ ਲਈ ਤਾਂ ਬਾਜ਼ੀ ਜਾਨ ਦੀ ਲੱਗੂ
'ਨੰਦਾਂ ਉੱਤੇ ਬੈਠੂ ਘੁੰਢ ਕੱਢ ਕੇ 
ਛੇਤੀ ਛੇਤੀ ਬਣ ਜੇ ਸਬੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਰੁੱਤ ਗੀਤਾਂ ਦੀ ਰੰਗਾਂ ਦੀ ਹੋਈ ਜਾਵੇ ਵਰਖਾ
ਮੈਂ ਬੈਠੀ ਸਤਰੰਗੀ ਪੀਂਘ ਕੋਲੇ ਡਾਹ ਕੇ ਚਰਖਾ
ਜਿੰਦ ਸੱਜਣਾ ਹਵਾਲੇ ਮੱਲੋ ਮੱਲੀ ਹੁੰਦੀ ਏ
ਦਿਲਾਂ ਨੂੰ ਦਿਲਾਂ ਦੀ ਜਦੋਂ ਹੁੰਦੀ ਪਰਖਾ
ਮੈਂ ਕੱਤਾ ਤੇਰੇ ਨਾਮ ਦੀਆ ਪੂਣੀਆਂ
ਨੇੜੇ ਹੋ ਕੇ ਸੁਣ ਲਵੇ ਰੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਦੱਸ ਵੱਟਿਆਂ ਕੀ ਜਾਣਾ ਜੇ ਜਵਾਨੀ ਢਲਗੀ 
ਤੂੰ ਆਜਾ ਤੋਤੇ ਦਿਆਂ ਖੰਭਾਂ ਜਿਹੀ ਲਾ ਕੇ ਕਲਗ਼ੀ 
ਤੇਰੇ ਟੱਬਰ 'ਚ ਆ ਕੇ ਜੱਟਾਂ ਐਂ ਘੁਲਜੂ
ਜਿਵੇਂ ਹੁੰਦੀ ਆ ਘਿਓ ਦੇ ਵਿੱਚ ਖੰਡ ਰਲਦੀ
ਤੇਰਾ ਬੈਂਸ ਬੈਂਸ ਨਾਮ ਲੈਣ ਬੁੱਲੀਆਂ
ਟੂਣਾ ਮਾਣਾ ਕਰਕੇ ਤੂੰ ਦੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

Wednesday, 17 December 2025

Morni - Jordan Sandhu x Kaptaan - Lyrics in Punjabi


ਹੋ ਗੱਲ੍ਹ ਦੇ ਕਾਂ ਕੋਲੇ 
ਗੱਲ੍ਹ ਦੇ ਕਾਂ ਕੋਲੇ
ਰੱਖਿਆ ਸੱਪ ਲੜ੍ਹਾ ਕੇ
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 

ਓ ਜ਼ਿੰਦਗ਼ੀ ਫ਼ੁੱਲਾਂ ਜਿਹੀ 
ਤੇ ਕਾਟੋ ਪਾਉਂਦੀ ਕਿੱਕਲੀ 
ਤਿਲਕੀ ਜੱਟ ਉੱਤੇ 
ਤਿਲਕ ਨਗਰ ਦੀ ਤਿੱਤਲੀ 
ਈਗਲ ਡੌਲ਼ੇ ਤੇ 
ਬੈਠਾ ਖੰਭ ਖਿਲਾਰੀ
ਇੱਲ ਦੇ ਵਾਂਗੂ ਨੀਂ 
ਲੈਂਬੋਂ ਭਰੇ ਉੱਡਾਰੀ 
ਗਿੱਦੜ ਗੱਭਰੂ ਤੋਂ 
ਲੰਘਦੇ ਅੱਖ ਘੁਮਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 

ਤੂਤੀ ਮਿੱਤਰਾਂ ਦੀ 
ਤੋਤੇ ਆਂਗੂ ਬੋਲੇ
ਸ਼ਾਮੀਂ ਮੁਰਗਾਂ ਤੇ 
ਤੜਕੇ ਚੱਬੀਏ ਛੋਲੇ 
ਓ ਖੁੱਲ੍ਹ ਗਿਆ ਜੱਟ ਕੁੜੇ 
ਜਿੱਦਾਂ ਝੋਟਾ ਖੁੱਲਦਾ
ਕੋਠੀ ਪੈ ਜਾਂਦੀ 
ਘੋੜਾ ਜਿਹੜੇ ਮੁੱਲ ਦਾ
ਹੱਥ ਲਾਉਣ ਸੂਰਜ ਨੂੰ 
ਜਿਹੜੇ ਹੱਥੀਂ ਚੀਨੇ 'ਡਾ ਤੇ
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 

ਤੜਕੇ ਸ਼ੁਕਰ ਕਰਾਂ  
ਫ਼ੇਰ ਸਾਰਾ ਦਿਨ ਹੱਸ ਲਾਂ
ਰੱਖਣੀਆਂ ਅਰਜੇਂਟ ਨੇ 
ਰਫ਼ਲਾਂ ਦੇ ਨਾਲ ਅਕਲਾਂ
ਓ ਨਾਂ ਕਪਤਾਨ ਕੁੜੇ 
ਗੋਟ ਦੇ ਵਰਗਾ ਤੋਰਾ 
ਗੱਲ ਕਰਾਂ ਮਤਲਬ ਦੀ 
ਐਜ਼ੂਕੇਟਡ ਔਰਾ
ਓ ਜੱਟ ਨੇ ਕਈਆਂ ਦੀ 
ਰੱਖੀ ਦੌੜ ਲਵਾ ਕੇ
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 

ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 
ਨੀਂ ਪੱਟ ਦੇ ਸੈਂਟਰ 'ਚ
ਮੋਰਨੀ ਰੱਖੀ ਬਿਠਾ ਕੇ 

Tuesday, 9 December 2025

Stubborn - ਮਾਲਕ ਮਰਜ਼ੀ ਦੇ - ROMEO - Nirvair Pannu - Lyrics in Punjabi


ਓ ਤੰਦੀ ਖਿੱਚੀ ਆ ਧਨੁੱਖ ਦੀ ਨੱਕ ਤੱਕ 
ਮੇਰੇ ਰਾਹਾਂ ਦੀ ਮੁਕਾਮਾਂ ਨਾਲ 
ਹੋ ਮੇਰੇ ਰਾਹਾਂ ਦੀ ਮੁਕਾਮਾਂ ਨਾਲ ਪੱਕ ਠੱਕ 
ਸਹਿਜ ਸੁਭਾਅ ਨੂੰ ਰੱਖਿਆ ਏ ਮੋਹਰੀ 
ਗੱਲ ਗੱਲ ਤੇ ਨੀਂ ਕੀਤੀ ਐਵੇਂ ਫੱਕ ਫੱਕ 
ਭੇਤੀ ਹੋ ਗਿਆ ਵੇਖ ਦੁਨੀਆਂ ਵੰਨ ਸੁਵੰਨੀ ਜੀ 
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ.. ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ 
ਇਹ ਗੱਲ ਮੰਨਦੇ ਆ 

ਓ ਵਿੰਟੇਜ ਵਾਹਨਾਂ ਦੇ.. ਚਾਲਕ ਆਂ
ਓ ਰੱਖੇ ਡੱਬ 'ਚ ਬੰਦੂਕ ਦੇ.. ਬਾਲਕ ਆਂ
ਹੋ ਪਿੰਡ ਤੋ ਪ੍ਰੋਟੋਕੋਲ ਹੁੰਦੀ ਵਰਲਡ ਵਾਈਡ 
ਰੱਖੇ ਯੇਰੂਸਲਮ ਤੱਕ.. ਤਾਲੁਕ ਆ
ਰੱਖੇ ਯੇਰੂਸਲਮ ਤੱਕ ਤਾਲੁਕ ਆ
ਓ ਥੋੜੇ ਟਾਇਮ 'ਚ ਰਗੜਾਂ ਜਿਓਂ ਸਰਕਾਰ ਸੀ ਚੰਨੀ ਦੀ
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ.. ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ 

ਓ ਹੋਣੀ ਲਿਖਤ ਤੋ ਦਿੱਕਤ.. ਕਈਆਂ ਨੂੰ
ਓ ਮਾਰਾਂ ਠੋਕਰ ਦਮੜੇ.. ਰੁਪਈਆਂ ਨੂੰ
ਓ ਬਾਘ ਉਲੀਕਦਾ ਰਾਹ ਆਪਣੇ 
ਜਿੱਧਰ ਮਰਜ਼ੀ ਹੱਕ ਲਓ ਗਈਆਂ ਨੂੰ
ਖ਼ਦਸ਼ਾ ਮਿਟਣਾ ਏ ਪੱਕਾ ਏ ਜਿਨਸ ਅਵੱਲੀ ਜਹੀ
ਹੋ ਮਾਲਕ ਮਰਜ਼ੀ ਦੇ ਮਾਲਕ ਦੀ ਮਰਜ਼ੀ ਮੰਨੀ ਦੀ.. ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀਂ ਮੰਨੀ ਦੀ
ਇਹ ਗੱਲ ਮੰਨਦੇ ਆ 
ਇਹ ਗੱਲ ਮੰਨਦੇ ਆ

Contact Form

Name

Email *

Message *