Tuesday, 30 December 2025

Supna - Sharry Mann - ROOHDARI - Lyrics in Punjabi


ਦਿਲ ਨੀਂ ਹੌਲਾ ਕਰਦੇ ਹੁੰਦੇ
ਦੇਖੀ ਜਾਵੇ ਹੱਸੀ ਜਾਵੇ
ਨੀਵਿਆਂ ਤੋਂ ਲੈ ਉੱਚੇ ਤਾਈਂ 
ਸਭ ਦਾ ਚੁੱਲ੍ਹਾ ਪੱਕੀ ਜਾਵੇ
ਦਿਲ ਦੇ ਵਿੱਚ ਜੇ ਮੈਲ ਹੋਵੇ
ਕੀ ਫ਼ਾਇਦਾ ਏ ਮੂੰਹ ਧੋਤਿਆ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਹਾਏ ਭੁੱਖ ਬੰਦੇ ਦੀ ਮਿੱਟ ਜਾਂਦੀ ਐ 
ਲਾਲਚ ਮਿੱਟਦਾ ਨਈਂ ਹੁੰਦਾ
ਪੈਸਾ ਪੈਸਾ ਈ ਹੁੰਦਾ ਏ 
ਕੋਈ ਘਰ ਦਾ ਥੋੜੀ ਜੀਅ ਹੁੰਦਾ
ਮਹਿਲਾਂ ਦੇ ਵਿੱਚ ਬਾਰਿਸ਼ ਤੇ
ਕੁੱਲੀਆਂ ਵਿੱਚ ਪੈਂਦਾ ਮੀਂਹ ਹੁੰਦਾ
ਹੁਣ ਓਹਨੂੰ ਥੋੜ੍ਹੀ ਦੋਸ਼ ਦੇਈਏ
ਨਿੱਤ ਦੁਨੀਆਂ ਤੇ ਕੀ ਕੀ ਹੁੰਦਾ
ਕੀਮਤ ਬੰਦੇ ਦੀ ਹੁੰਦੇ ਐ 
ਨਾਂਹ ਮੁੱਲ ਹੁੰਦਾ ਕੋਈ ਕੋਠਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਕੁੜਤੇ ਦੇ ਤਾਂ ਕੱਢ ਲੈਂਣੇ 
ਤੇਰੇ ਮੱਥੇ ਤੋਂ ਨੀਂ ਵੱਟ ਜਾਂਦੇ
ਕਈ ਪੈਰਾਂ ਤੋਂ ਵੀ ਨੰਗੇ ਨੇ
ਪਰ ਕੰਮਾਂ ਤੇ ਹੱਸ ਹੱਸ ਜਾਂਦੇ
ਮੰਗਤੇ ਨੂੰ ਭੱਜ ਕੇ ਪੈ ਜਾਵੇਂ 
ਤੇਰੇ ਗੀਝੇ ਵਿੱਚ ਨੀਂ ਹੱਥ ਜਾਂਦੇ
ਤੇਰੇ ਹੱਥੋਂ ਦਾਣੇ ਲਿਖੇ ਹੋਣੇ 
ਦੱਸ ਦੇ ਦੇ ਕਿਹੜਾ ਲੱਖ ਜਾਂਦੇ
ਹੱਕ ਦਾ ਖਾ ਕੇ ਸੌਂ ਜਾਵੀਂ 
ਸੁਪਨਾ ਨਾਂਹ ਦੇਖੀਂ ਧੋਖਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

ਤੇਰੇ ਅੰਦਰ ਹੋਣਾ ਦੇਖ ਲਵੀਂ 
ਰੱਬ ਜੇ ਨਾ ਮਿਲਿਆ ਬੁੱਤਾਂ ਚੋਂ
ਜ਼ਿੰਦਗ਼ੀ ਨੇ ਸੌਖਾ ਲੰਘ ਜਾਣਾ
ਸੁੱਖ ਲੱਭਣਾ ਸਿੱਖਜੀ ਦੁੱਖਾਂ ਚੋਂ
ਕਿਸੇ ਵਿਹੜੇ ਦਾ ਨਾਂ ਅੱਕ ਬਣ ਜਾਈਂ
ਕੋਈ ਮੇਹਣੇ ਮਾਰੂ ਕੁੱਖਾਂ ਚੋਂ
ਕੰਮ ਕੋਈ ਨਾ ਐਸਾ ਕਰ ਬੈਠੀਂ 
ਜੋ ਨਿਕਲੇ ਧੀਆਂ ਪੁੱਤਾਂ ਚੋਂ
ਗੁਰਨੂਰ ਦੇਖੇਂਗਾ ਹੱਸਦਾ ਤੂੰ ਫ਼ੇਰ 
ਚਿਹਰਾ ਪੋਤੇ ਪੋਤੀਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ
ਜੋ ਸਾਡੇ ਕੋਲ ਐ ਹੋ ਸਕਦਾ
ਓਹ ਸੁਪਨਾ ਹੋਵੇ ਬਹੁਤਿਆਂ ਦਾ

No comments:

Post a Comment

Contact Form

Name

Email *

Message *