Sunday, 21 December 2025

Uddi Uddi - Nimrat Khaira x Bunty Bains - Lyrics in Punjabi


ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਜੇ ਕਹਿਣਾ ਕਿਤੇ ਨੀਂ ਥਿਆਉਣਾ ਜੱਟ ਵਰਗਾ
ਮੇਰੇ ਵਰਗੀ ਵੀ ਕਿਤੇ ਲੱਭ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਮਿੱਟੀ ਮੇਰਿਆਂ ਪੈਰਾਂ ਨੂੰ ਸਹੁਰੇ ਥਾਂ ਦੀ ਲੱਗੂ
ਵੇ ਮਹਿੰਦੀ ਮੇਰਿਆਂ ਹੱਥਾਂ ਤੇ ਤੇਰੇ ਨਾਂ ਦੀ ਲੱਗੂ
ਛੱਡਿਆ ਨੀਂ ਜਾਣਾ ਹੁਣ ਮਰ ਜਾਣਿਆ
ਵੇ ਤੈਨੂੰ ਪਾਉਣ ਦੇ ਲਈ ਤਾਂ ਬਾਜ਼ੀ ਜਾਨ ਦੀ ਲੱਗੂ
'ਨੰਦਾਂ ਉੱਤੇ ਬੈਠੂ ਘੁੰਢ ਕੱਢ ਕੇ 
ਛੇਤੀ ਛੇਤੀ ਬਣ ਜੇ ਸਬੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਰੁੱਤ ਗੀਤਾਂ ਦੀ ਰੰਗਾਂ ਦੀ ਹੋਈ ਜਾਵੇ ਵਰਖਾ
ਮੈਂ ਬੈਠੀ ਸਤਰੰਗੀ ਪੀਂਘ ਕੋਲੇ ਡਾਹ ਕੇ ਚਰਖਾ
ਜਿੰਦ ਸੱਜਣਾ ਹਵਾਲੇ ਮੱਲੋ ਮੱਲੀ ਹੁੰਦੀ ਏ
ਦਿਲਾਂ ਨੂੰ ਦਿਲਾਂ ਦੀ ਜਦੋਂ ਹੁੰਦੀ ਪਰਖਾ
ਮੈਂ ਕੱਤਾ ਤੇਰੇ ਨਾਮ ਦੀਆ ਪੂਣੀਆਂ
ਨੇੜੇ ਹੋ ਕੇ ਸੁਣ ਲਵੇ ਰੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

ਦੱਸ ਵੱਟਿਆਂ ਕੀ ਜਾਣਾ ਜੇ ਜਵਾਨੀ ਢਲਗੀ 
ਤੂੰ ਆਜਾ ਤੋਤੇ ਦਿਆਂ ਖੰਭਾਂ ਜਿਹੀ ਲਾ ਕੇ ਕਲਗ਼ੀ 
ਤੇਰੇ ਟੱਬਰ 'ਚ ਆ ਕੇ ਜੱਟਾਂ ਐਂ ਘੁਲਜੂ
ਜਿਵੇਂ ਹੁੰਦੀ ਆ ਘਿਓ ਦੇ ਵਿੱਚ ਖੰਡ ਰਲਦੀ
ਤੇਰਾ ਬੈਂਸ ਬੈਂਸ ਨਾਮ ਲੈਣ ਬੁੱਲੀਆਂ
ਟੂਣਾ ਮਾਣਾ ਕਰਕੇ ਤੂੰ ਦੱਬ ਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ
ਤੇਰੇ ਨਾਲ ਗੁੰਦ ਕੇ ਮੁਹੱਬਤਾਂ
ਉੱਡੀ ਉੱਡੀ ਫਿਰਦੀਆਂ ਹਾਣੀਆਂ 
ਤੇਰੇ ਨਾਲ ਗੁੰਦ ਕੇ ਮੁਹੱਬਤਾਂ

No comments:

Post a Comment

Contact Form

Name

Email *

Message *