ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਵਖਤਾਂ ਦਾ ਬਾਣੀਆ ਐ ਲੋਭੀ..
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਘੁੰਮੀ ਜਾਂਦੈ ਉਮਰਾਂ ਦਾ ਪਹੀਆ..
ਵੇਖ ਕਾਇਨਾਤ ਸੁੱਤੀ ਪਈਆ..
ਸਾਹਾ ਵੱਟੇ ਚਾਂਦਨੀ ਆ ਲਾਇਆ..
ਭੱਜੇ ਆਉਂਦੇ ਸੂਰਜਾਂ ਦੇ ਘੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਛੇਤੀ ਛੇਤੀ ਤੋੜ ਲੈ ਨੀ ਚੁੱਪਾਂ..
ਫੇਰ ਤੂੰ ਕਹੇਂਗੀ ਕਿੱਥੇ ਛੁਪਾਂ..
ਆ ਗਈਆਂ ਜ਼ਮਾਨੇ ਦੀਆਂ ਧੁੱਪਾਂ..
ਬੁੱਲ੍ਹਾਂ ਚੋਂ ਤ੍ਰੇਲ ਨੂੰ ਨਿਚੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਕਿੱਥੇ ਛੱਡ ਆਈ ਏਂ ਕਲੀਰੇ..
ਕਿੱਥੇ ਨੇ ਸੁਨੱਖੇ ਤੇਰੇ ਵੀਰੇ..
ਦੇਖ ਮੈਂ ਸਜਾਏ ਸੂਹੇ ਚੀਰੇ..
ਬਾਬਲਾ ਕਿਦਾਂ ਦਾ ਵਰ ਲੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਰੱਬ ਜੀ ਇਜ਼ਾਜਤਾਂ ਨਹੀਂ ਦਿੰਦੇ..
ਉੱਡ ਜਾਣੇ ਸਾਹਾਂ ਦੇ ਪਰਿੰਦੇ..
ਸੁਣ ਸਰਤਾਜ ਦੀਏ ਜਿੰਦੇ..
ਅੱਖਰਾਂ ਨੂੰ ਪੈਣੇ ਨੇ ਵਿਛੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
ਵਖਤਾਂ ਦਾ ਬਾਣੀਆ ਐ ਲੋਭੀ..
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ..
ਮਸਾਂ ਮੈਂ ਇੰਨੇ ਕੁ ਪਲ਼ ਜੋੜੇ.. ਕਮਲੀਏ..
ਪਿਆਰ ਦੇ ਹੁੰਦੇ ਨੇ ਦਿਨ ਥੋੜ੍ਹੇ..
No comments:
Post a Comment