Monday, 26 August 2024

Raseed - ਰਸੀਦ - Satinder Sartaaj - Lyrics in Punjabi

ਬੇਕਰਾਰੀਆਂ.. ਹੁੰਦੀਆਂ.. ਕੀਮਤੀ ਜੀ..
ਹਾਸਿਲ ਇਹਨਾਂ ਵਿੱਚੋਂ.. ਇਤਮਿਨਾਨ ਹੋਵੇ..
ਫ਼ਿਦਾ ਸਭ ਹੁੰਦੇ.. ਤੂੰ ਨਿਸਾਰ ਹੋ ਜਾ..
ਉਹਨੂੰ ਪਤਾ ਲੱਗੇ.. ਤਾਂ ਗੁਮਾਨ ਹੋਵੇ..
ਦਿਲਾ ਹਾਰ ਤੇ ਸਹੀ.. ਆਪਾਂ ਵਾਰ ਤੇ ਸਹੀ..
ਇੱਥੇ ਹਾਰਿਆਂ ਦੀ.. ਉੱਚੀ ਸ਼ਾਨ ਹੋਵੇ..
ਐਸੀ ਆਸ਼ਿਕੀ ਕਰੀਂ.. ਸਰਤਾਜ ਸ਼ਾਇਰਾ..
ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ..

ਐਸੀ ਇਸ਼ਕ ਬਜ਼ਾਰ ਦੀ ਰੀਤ ਵੇਖੀ. 
ਲੱਖਾਂ ਸਾਹ ਆਏ ਤੇ ਰਸੀਦ ਕੋਈ ਨਾ..
ਜੀਹਨੇ ਇਸ ਜਹਾਨ ਵਿੱਚ ਪੈਰ ਪਾਇਆ..
ਉਹਦੀ ਗ਼ਮੀ ਕੋਈ ਨਾ.. ਉਹਦੀ ਈਦ ਕੋਈ ਨਾ..
ਇਸ਼ਕ ਜਿਹੀ ਅਸਾਨ ਕੋਈ ਸ਼ਹਿ ਵੀ ਨਹੀਂ..
ਇਸ਼ਕ ਜਿਹਾ ਮੁਸ਼ਕਿਲ ਤੇ ਸ਼ਦੀਦ ਕੋਈ ਨਾ..
ਓਏ ਤੂੰ ਅੰਦਰੋਂ ਈ ਲੱਭ ਸਰਤਾਜ ਸ਼ਾਇਰਾ..
ਛੱਡ ਬਾਹਰੋਂ ਮਿਲਣ ਦੀ ਉਮੀਦ ਕੋਈ ਨਾ.. 

ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ..
ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ..
ਇਹੋ ਲੁਤਫ਼ ਮੋਹੱਬਤਾਂ ਦੇ ਵੱਖਰੇ ਨੇ..
ਜਦੋਂ ਦਰਦ ਹੋਵੇ ਓਦੋਂ ਹੱਸੀਏ ਜੀ..
ਕਦੇ ਹੱਥਾਂ ਨੂੰ ਖੋਲ੍ਹਕੇ ਖੈਰ ਮੰਗੀਏ..
ਕਦੇ ਚੀਸਾਂ 'ਚ ਮੁੱਠੀਆਂ ਨੂੰ ਕੱਸੀਏ ਜੀ..
ਕਦੇ ਪੱਤਿਆਂ ਅੱਗੇ ਗਾਈਏ ਨਜ਼ਮ ਸਾਰੀ..
ਕਦੇ ਆਪੇ ਨੂੰ ਵੀ ਨਾ ਦੁੱਖ ਦੱਸੀਏ ਜੀ..
ਇਹੀ ਇਸ਼ਕ ਦਾ ਮੂਲ.. ਸਰਤਾਜ ਸ਼ਾਇਰਾ..
ਮਹਿਰਮ ਜਿਵੇਂ ਆਖੇ ਓਵੇਂ ਵੱਸੀਏ ਜੀ.. 

ਇਹ ਉਦਾਸ ਦਿਸੇ.. ਇਹ ਜੋ ਗ਼ਮਜ਼ਦਾ ਏ..
ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ..
ਇਹ ਉਦਾਸ ਦਿਸੇ.. ਇਹ ਜੋ ਗ਼ਮਜ਼ਦਾ ਏ..
ਇਹ ਜੋ ਦਿਲ ਫ਼ਿਗਾਰੀਆਂ 'ਚ ਚੂਰ ਦਿਸਦਾ..
ਇਹਨੂੰ ਪੁੱਛੋ ਕੀ ਖੱਟਿਆ ਏ ਦਿਲਬਰ ਚੋਂ..
ਅੱਗੋਂ ਆਖੂ.. "ਹੁਣ ਦਿਲਬਰ ਚੋਂ ਹਜ਼ੂਰ ਦਿਸਦਾ"
ਇਹਨਾਂ ਸਦਕੇ ਹੀ ਇਸ਼ਕ ਦੇ ਬਲਣ ਦੀਵੇ..
ਇਹਨਾਂ ਕਰਕੇ ਮੋਹੱਬਤਾਂ ਚੋਂ ਨੂਰ ਦਿਸਦਾ..
ਕਿੱਥੇ ਖੜ੍ਹਾ ਏ ਸੋਚੀਂ.. ਸਰਤਾਜ ਸ਼ਾਇਰਾ..
ਪੈਂਡਾ ਇਸ਼ਕੇ ਦਾ ਹਾਲੇ ਬੜੀ ਦੂਰ ਦਿਸਦਾ.. 

ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ..
ਜਾਂ ਤਾਂ ਹਿਜਰ ਬਣ ਜਾ.. ਜਾਂ ਵਿਸਾਲ ਬਣ ਜਾ..
ਦੋਹਾਂ ਬੇੜੀਆਂ ਵਿੱਚ ਵੀ ਕੀ ਪੈਰ ਧਰਨਾ..
ਜਾਂ ਤਾਂ ਹਿਜਰ ਬਣ ਜਾ.. ਜਾਂ ਵਿਸਾਲ ਬਣ ਜਾ..
ਕਰਕੇ ਹੌਸਲਾ ਵੇ ਹੋ ਜਾ ਇੱਕੋ ਪਾਸੇ..
ਜਾਂ ਤਾਂ ਕੱਖ ਬਣ ਜਾ.. ਜਾਂ ਕਮਾਲ ਬਣ ਜਾ..
ਜਾਂ ਤਾਂ ਨ੍ਹੇਰਿਆਂ ਨੂੰ ਸੀਨੇ ਨਾਲ ਲਾ ਲੈ..
ਜਾਂ ਤਾਂ ਕਿਸੇ ਦੇ ਮੁੱਖ ਦਾ ਜਮਾਲ ਬਣ ਜਾ..
ਹੋਵੇ ਰਸ਼ਕ ਤੇਰੇ 'ਤੇ.. ਸਰਤਾਜ ਸ਼ਾਇਰਾ..
ਸਰਤਾਜ ਸ਼ਾਇਰਾ ਵੇ.. ਸਰਤਾਜ ਸ਼ਾਇਰਾ..
ਹੋਵੇ ਰਸ਼ਕ ਤੇਰੇ 'ਤੇ.. ਸਰਤਾਜ ਸ਼ਾਇਰਾ..
ਲੋਕੀ ਯਾਦ ਰੱਖਣ.. ਤੂੰ ਮਿਸਾਲ ਬਣ ਜਾ..
ਲੋਕੀ ਯਾਦ ਰੱਖਣ.. ਤੂੰ ਮਿਸਾਲ ਬਣ ਜਾ..
ਲੋਕੀ ਯਾਦ ਰੱਖਣ.. ਤੂੰ ਮਿਸਾਲ ਬਣ ਜਾ..

No comments:

Post a Comment

Contact Form

Name

Email *

Message *