ਪਿਆਰ ਨੀ ਜਤਾਉਂਦਾ.. ਐਂਵੇ ਵਾਰ ਵਾਰ ਦੱਸਕੇ..
ਨੀ ਸੌਂਹ ਖਾਕੇ ਦੱਸ ਕਿ ਮੈਂ.. ਚੰਗਾ ਤੈਨੂੰ ਲੱਗਿਆ ਸੀ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
ਮਾਣ ਜਿਆ ਰੱਖ ਕੇ..
ਹੋ ਅਕਲਾਂ ਦੇ ਅੰਨਿਆਂ ਨੂੰ ਰਾਹਾਂ ਤੂੰ ਦਿਖਾਈਆਂ ਨੇ ਨੀਂ..
ਸੋਹਣੀਏ ਸਿਆਣਪਾਂ 'ਚ ਮਹਿਕਾਂ ਛੜਕਾਈਆਂ ਨੇ ਨੀਂ..
ਜਾਨ ਛੜਕਾਵਾਂ ਮੈਂ ਨੀ ਵਾਰਕੇ ਮੁਕਾਉਣੀ ਚਾਹੁੰਦਾ..
ਤੇਰੇ ਲਈ ਮੈਂ ਝੱਲੀਏ ਨੀ ਖੁਸ਼ੀਆਂ ਵਿਆਹੀਆਂ ਨੇ ਨੀਂ..
ਖੁਸ਼ੀਆਂ ਵਿਆਹੀਆਂ ਨੇ ਨੀਂ..
ਓ ਸਾਡਾ ਹੋਇਆ ਇਸੇ ਗੱਲ ਦਾ ਹੀ ਤਾਂ ਸਰੂਰ ਆ ਨੀਂ..
ਪੈਰਾਂ ਵਿੱਚ ਛਾਲੇ ਹੋ ਗਏ ਵੇਖ ਨੱਚ ਨੱਚ ਕੇ ਨੀਂ..
ਨੀ ਸੌਂਹ ਖਾਕੇ ਦੱਸ ਕਿ ਮੈਂ.. ਚੰਗਾ ਤੈਨੂੰ ਲੱਗਿਆ ਸੀ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
ਸੌਂਹ ਖਾਕੇ ਦੱਸ ਕਿ ਮੈਂ.. ਚੰਗਾ ਤੈਨੂੰ ਲੱਗਿਆ ਸੀ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
ਹੋ ਉੱਚੇ ਉੱਚੇ ਖ਼ਿਆਲ ਉੱਚਾ ਹੋਇਆ ਕਿਰਦਾਰ ਆ ਨੀਂ..
ਜਿਉਣ ਦਾ ਸਲੀਕਾ ਆਇਆ ਕੈਸਾ ਤੇਰਾ ਪਿਆਰ ਆ ਨੀਂ..
ਕਿੰਝ ਸਮਝਾਵਾਂ ਕਿੰਨਾ ਖਾਸ ਤੇਰੇ ਨਾਲ ਆ..
ਮੈਂ ਮੇਰਾ ਹੱਥ ਫੜ ਮੇਰਾ ਜੀਵਨ ਸਵਾਰਿਆ ਨੀਂ..
ਜੀਵਨ ਸਵਾਰਿਆ ਨੀਂ..
ਹੋ ਕਿੰਨਾ ਵਾ ਨੀਂ ਸੋਹਣਾ ਕਿੰਨਾ ਰੂਪ ਕਿੰਨਾ ਨੂਰ ਆ ਨੀਂ..
ਹਾਲੇ ਤੱਕ ਰੱਜਿਆ ਨੀ ਤੈਨੂੰ ਤੱਕ ਤੱਕ ਕੇ ਨੀਂ..
ਨੀ ਸੌਂਹ ਖਾਕੇ ਦੱਸ ਕਿ.. ਮੈ ਚੰਗਾ ਤੈਨੂੰ ਲੱਗਿਆ ਸੀ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
ਉਂਝ ਨਿਰਵੈਰ ਕੋਲੇ ਹੋਰ ਕੋਈ ਸੌਗਾਤ ਨਈਓਂ..
ਜਦੋਂ ਤੈਨੂੰ ਸੋਚਿਆ ਨਹੀਂ ਐਸੀ ਕੋਈ ਵੀ ਰਾਤ ਨਈਓਂ..
ਇਕ ਮਾਂ ਸੀ ਦੂਜੀ ਤੂੰ ਆਂ ਸੋਹਣਾ ਜੀਹਨੇ ਆਖਿਆ ਨੀਂ..
ਉਂਝ ਤਾਂ ਮੈਂ ਦੇਖਿਆ ਐ.. ਐਡੀ ਗੱਲਬਾਤ ਨਈਓਂ..
ਐਡੀ ਗੱਲਬਾਤ ਨਈਓਂ..
ਨਜ਼ਰਾਂ ਲਵਾ ਨਾ ਬੈਠਾ ਸੋਹਣੀਏ ਸੁਨੱਖੀਏ ਨੀਂ..
ਨਜ਼ਰਾਂ ਤੋਂ ਚੱਲਦਾ ਆਂ ਤਾਈਓਂ ਬੱਚ ਬੱਚ ਕੇ ਨੀਂ..
ਨੀ ਸੌਂਹ ਖਾਕੇ ਦੱਸ ਕਿ ਮੈਂ.. ਚੰਗਾ ਤੈਨੂੰ ਲੱਗਿਆ ਸੀ..
ਜਾਂ ਫੇਰ ਐਂਵੇ ਕਹਿਤਾ ਮੇਰਾ ਮਾਣ ਜਿਆ ਰੱਖ ਕੇ..
No comments:
Post a Comment