ਉਹ ਕਿਸੇ ਕੋਲ ਕਿੰਝ ਖਲੋ ਸਕਦਾ ਐ..
ਐਸੀ ਕਿਹੜੀ ਬਾਤ ਹੋ ਗਈ..
ਸਾਥੋਂ ਕੀ ਲੁਕੋ ਸਕਦਾ ਐ..
ਤੇ ਜੇ ਓਹਨੂੰ ਮੈਂ ਮਿੱਟੀ ਲੱਗਦਾ..
ਓਹਦੀ ਮਰਜ਼ੀ ਧੋ ਸਕਦਾ ਐ..
ਪਰ ਉਂਝ ਨਿਰਵੈਰ ਨਾਲ ਵੈਰ ਨੀਂ ਕੋਈ..
ਤੇ ਜੋ ਉਹ ਚਾਹਵੇ.. ਤੇ ਹੋ ਸਕਦਾ ਐ..
ਹੋ ਤੂੰ ਤਾਂ ਤੁਰ ਗਈ.. ਓ ਮੁਟਿਆਰੇ..
ਨੀਂ ਮੈਂ ਔਖੇ.. ਦਿਨ ਗੁਜ਼ਾਰੇ..
ਖੌਰੇ ਕਿੱਦਾਂ.. ਨੀਂ ਤੂੰ ਭੁੱਲਗੀ..
ਹੋਰਾਂ ਉੱਤੇ.. ਕਿੰਝ ਡੁੱਲਗੀ..
ਨੀਂ ਸੁਪਨਾ ਅੱਧ ਵਿਚਕਾਰੇ ਰਹਿ ਗਿਆ..
ਖੁਸ਼ੀਆਂ ਵਾਲਾ ਮਹਿਲ ਵੀ ਢਹਿ ਗਿਆ..
ਓ ਤੇਰੇ ਬਦਲੇ.. ਵੇਖ ਵਤੀਰੇ..
ਗੱਲਾਂ ਉੱਚੀਆਂ.. ਤੇਰੀਆਂ ਹੀਰੇ ਨੀਂ..
ਇਸ਼ਕ ਤਾਂ ਰਹਿ ਗਿਆ ਅੱਧ ਵਿਚਕਾਰੇ..
ਤੂੰ ਤਾਂ ਤੁਰ ਗਈ..
ਹੋ ਤੂੰ ਤਾਂ ਤੁਰ ਗਈ.. ਓ ਮੁਟਿਆਰੇ..
ਨੀਂ ਮੈਂ ਔਖੇ.. ਦਿਨ ਗੁਜ਼ਾਰੇ..
ਨੀਂ ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
ਹੋ ਕੱਠਿਆਂ ਮਰਨਾ.. ਕੱਠਿਆਂ ਜਿਓਣਾ ਸੀ ਨੀਂ..
ਤੈਨੂੰ ਜੱਟ ਨੇ ਵਿਹਾਉਣਾ ਸੀ ਨੀਂ..
ਸੋਹਾਂ.. ਖਾ ਕੇ ਮੁੱਕਰੇ..
ਸੱਜਣ ਦਿਲ ਦੇ.. ਕਰ ਗਿਆ ਟੁਕੜੇ..
ਨੀਂ ਉਹ ਥਾਵਾਂ.. ਨੀਂ ਉਹ ਰਾਹਵਾਂ..
ਜਿਥੋਂ ਲੰਘਦਾ.. ਸੀ ਪਰਛਾਵਾਂ..
ਵੇ ਜੀਹਨੂੰ ਤੱਕ ਕੇ ਰੱਬ ਸੀ ਮਿਲਦਾ..
ਅੱਜ ਕੱਲ ਹਾਲ ਬੁਰਾ ਐ ਦਿਲ ਦਾ..
ਤੂੰ ਆਖਿਆ ਸੀ.. ਨੀਂ ਟੁੱਟਜਾਂਗੇ..
ਇਕ ਦੂਜੇ ਬਿਨ ਹਾਏ ਮੁੱਕਜਾਂਗੇ..
ਕੋਈ ਨਾ ਮਰਿਆ.. ਨਾ ਹੀ ਮਰਦਾ..
ਸਭ ਦਾ ਅੱਜ ਕੱਲ ਸੌਖਾ ਸਰਦਾ..
ਹੋ ਤੇਰੇ ਲਾਰੇ..
ਹੋ ਤੂੰ ਤਾਂ ਤੁਰ ਗਈ.. ਓ ਮੁਟਿਆਰੇ..
ਨੀਂ ਮੈਂ ਔਖੇ ਦਿਨ ਗੁਜ਼ਾਰੇ..
ਓਏ ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
ਨੀਂ ਸਾਹਾਂ ਚੋਂ.. ਗਮ ਸਾਂ ਭਰਦੇ..
ਕਦੇ ਸੀ ਹੱਸਦੇ.. ਕਦੇ ਸੀ ਲੜਦੇ..
ਨੀਂ ਉਹ ਗੱਲਾਂ.. ਨੀਂ ਉਹ ਅੱਖੀਆਂ..
ਐਵੇਂ ਸਮਝਲੀਆਂ ਸੀ ਸੱਚੀਆਂ..
ਚਲ ਵੱਸਦੀ ਰਹਿ.. ਖ਼ੈਰਾ ਈ ਖ਼ੈਰਾ..
ਨੀਂ ਤੱਕਲਾਂਗੇ.. ਤੇਰੀਆਂ ਪੈੜਾਂ..
ਕੱਟ ਤਾਂ ਲੈਣੀ.. ਰੱਬ ਰੱਬ ਕਰਕੇ..
ਪਰ ਨਿਰਵੈਰ ਨੀਂ ਮਿਲਣਾ ਮਰਕੇ..
ਕਈ ਨੇ ਧੋਖੇ.. ਕਈ ਨੇ ਖਾਰੇ..
ਇਸ਼ਕ ਤਾਂ ਸੋਹਣਾ.. ਆਸ਼ਿਕ਼ ਮਾੜੇ..
ਹੋ ਰੰਗਰਲੀਆਂ ਨੇ ਜਿਸਮਫਰੋਸ਼ੀ..
ਕੋਈ ਨਾ ਚੰਗਾ.. ਕੋਈ ਨਾ ਦੋਸ਼ੀ..
ਹੋ ਟੁੱਟ ਗਏ ਤਾਰੇ..
ਹੋ ਤੂੰ ਤਾਂ ਤੁਰ ਗਈ.. ਓ ਮੁਟਿਆਰੇ..
ਨੀਂ ਮੈਂ ਔਖੇ ਦਿਨ ਗੁਜ਼ਾਰੇ..
ਓਏ ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
ਤੂੰ ਤਾਂ ਤੁਰ ਗਈ..
No comments:
Post a Comment