Saturday 31 August 2024

Saade Kothe Utte - ਸਾਡੇ ਕੋਠੇ ਉੱਤੇ - Ammy Virk x Nimrat Khaira - Saukan Saunkne - Lyrics in Punjabi

ਸਾਡੇ ਕੋਠੇ ਉੱਤੇ ਚੀਨੇ ਨੇ..
ਸਾਡੇ ਕੋਠੇ ਉੱਤੇ ਚੀਨੇ ਨੇ..
ਤੇਰੀ ਮੇਰੀ ਜੋੜੀ ਸੋਹਣੀਏ..
ਤੇਰੀ ਮੇਰੀ ਜੋੜੀ ਸੋਹਣੀਏ..
ਓ ਜਿਵੇਂ ਮੁੰਦੀ 'ਚ ਨਗੀਨੇ ਨੇ..
ਓ ਜਿਵੇਂ ਮੁੰਦੀ 'ਚ ਨਗੀਨੇ ਨੇ..

ਸਾਡੇ ਕੋਠੇ ਉੱਤੇ ਚਿੜੀਆਂ ਨੇ..
ਸਾਡੇ ਕੋਠੇ ਉੱਤੇ ਚਿੜੀਆਂ ਨੇ..
ਤੇਰੇ ਮੇਰੇ ਵਿਆਹ ਵਾਲੀਆਂ..
ਤੇਰੇ ਮੇਰੇ ਵਿਆਹ ਵਾਲੀਆਂ..
ਗੱਲਾਂ ਪਿੰਡਾਂ ਵਿੱਚ ਛਿੜੀਆਂ ਨੇ..
ਗੱਲਾਂ ਪਿੰਡਾਂ ਵਿੱਚ ਛਿੜੀਆਂ ਨੇ..

ਸਹੁਰਿਆਂ ਦਾ ਪਿੰਡ ਤੇਰਾ ਬੜਾ ਮਸ਼ਹੂਰ ਨੀ..
ਆਇਆ ਸੀ ਬਰਾਤ ਸਾਰਾ ਜ਼ਿਲ੍ਹਾ ਸੰਗਰੂਰ ਨੀ..
ਆਇਆ ਸੀ ਬਰਾਤ ਸਾਰਾ ਜ਼ਿਲ੍ਹਾ ਸੰਗਰੂਰ ਨੀ..
ਸਹੁਰਿਆਂ ਦਾ ਪਿੰਡ ਤੇਰਾ ਬੜਾ ਮਸ਼ਹੂਰ ਨੀ..
ਆਇਆ ਸੀ ਬਰਾਤ ਸਾਰਾ ਜ਼ਿਲ੍ਹਾ ਸੰਗਰੂਰ ਨੀ..
ਆਇਆ ਸੀ ਬਰਾਤ ਸਾਰਾ ਜ਼ਿਲ੍ਹਾ ਸੰਗਰੂਰ ਨੀ..

ਇਕ ਜੋੜਾ ਛੱਲਿਆਂ ਦਾ..
ਇਕ ਜੋੜਾ ਛੱਲਿਆਂ ਦਾ..
ਨੀਂ ਤੇਰਾ ਸਾਨੂੰ ਰੋਗ ਲੱਗਿਆ..
ਤੇਰਾ ਸਾਨੂੰ ਰੋਗ ਲੱਗਿਆ..
ਨੀਂ ਦਿਲ ਲੱਗਦਾ ਨੀਂ ਕੱਲਿਆਂ ਦਾ..
ਦਿਲ ਲੱਗਦਾ ਨੀਂ ਕੱਲਿਆਂ ਦਾ..

ਫਿਰਦੀ ਮੈਂ ਕੱਤਦੀ ਜਵਾਨੀ ਦੀ ਪੂਣੀਆਂ..
ਤੇਰੇ ਨਾਲ ਜ਼ਿੰਦਗੀ 'ਚ ਖੁਸ਼ੀਆਂ ਨੇ ਦੂਣੀਆਂ..
ਤੇਰੇ ਨਾਲ ਜ਼ਿੰਦਗੀ 'ਚ ਖੁਸ਼ੀਆਂ ਨੇ ਦੂਣੀਆਂ..
ਫਿਰਦੀ ਮੈਂ ਕੱਤਦੀ ਜਵਾਨੀ ਦੀ ਪੂਣੀਆਂ..
ਤੇਰੇ ਨਾਲ ਜ਼ਿੰਦਗੀ 'ਚ ਖੁਸ਼ੀਆਂ ਨੇ ਦੂਣੀਆਂ..

ਫੁੱਲ ਰਾਹਾਂ ਵਿੱਚ ਕੇਰੇ ਨੇ..
ਫੁੱਲ ਰਾਹਾਂ ਵਿੱਚ ਕੇਰੇ ਨੇ..
ਦਿਲ ਕੋਲੋਂ ਵੇਖ ਪੁੱਛ ਕੇ..
ਦਿਲ ਕੋਲੋਂ ਵੇਖ ਪੁੱਛ ਕੇ..
ਕਿੰਨੇ ਚਾਅ ਇਹਨੂੰ ਤੇਰੇ ਨੇ..
ਕਿੰਨੇ ਚਾਅ ਇਹਨੂੰ ਤੇਰੇ ਨੇ..

ਫੁੱਟੀਆਂ ਕਪਾਹ ਦੀਆਂ ਚਿੱਟੀਆਂ ਨੀਂ ਸੋਹਣੀਏ..
ਕਰਦੀ ਫਿਰੇ ਤੂੰ ਗੱਲਾਂ ਮਿੱਠੀਆਂ ਨੀਂ ਸੋਹਣੀਏ..
ਕਰਦੀ ਫਿਰੇ ਤੂੰ ਗੱਲਾਂ ਮਿੱਠੀਆਂ ਨੀਂ ਸੋਹਣੀਏ..
ਫੁੱਟੀਆਂ ਕਪਾਹ ਦੀਆਂ ਚਿੱਟੀਆਂ ਨੀਂ ਸੋਹਣੀਏ..
ਕਰਦੀ ਫਿਰੇ ਤੂੰ ਗੱਲਾਂ ਮਿੱਠੀਆਂ ਨੀਂ ਸੋਹਣੀਏ..
ਕਰਦੀ ਫਿਰੇ ਤੂੰ ਗੱਲਾਂ ਮਿੱਠੀਆਂ ਨੀਂ ਸੋਹਣੀਏ..

ਸਾਡੇ ਖੇਤਾਂ ਵਿਚ ਕਿੱਕਰਾਂ ਨੇ..
ਸਾਡੇ ਖੇਤਾਂ ਵਿਚ ਕਿੱਕਰਾਂ ਨੇ..
ਨੀ ਕਿੱਥੇ ਤੈਨੂੰ ਰੱਖੂ ਸਾਂਭ ਕੇ..
ਕਿੱਥੇ ਤੈਨੂੰ ਰੱਖੂ ਸਾਂਭ ਕੇ..
ਓ ਮੁੰਡਾ ਖਾ ਲਿਆ ਫਿਕਰਾਂ ਨੇ..
ਓ ਮੁੰਡਾ ਖਾ ਲਿਆ ਫਿਕਰਾਂ ਨੇ..

ਬੈਂਸ ਬੈਂਸ ਗੋਤ ਮੇਰੇ ਬਾਪੂ ਦੇ ਜਵਾਈ ਦਾ..
ਉੱਡਿਆ ਫਿਰੇ ਵੇ ਦਿਲ ਅੰਮੜੀ ਦੀ ਜਾਈ ਦਾ..
ਉੱਡਿਆ ਫਿਰੇ ਵੇ ਦਿਲ ਅੰਮੜੀ ਦੀ ਜਾਈ ਦਾ..
ਬੈਂਸ ਬੈਂਸ ਗੋਤ ਮੇਰੇ ਬਾਪੂ ਦੇ ਜਵਾਈ ਦਾ..
ਉੱਡਿਆ ਫਿਰੇ ਵੇ ਦਿਲ ਅੰਮੜੀ ਦੀ ਜਾਈ ਦਾ..
ਹਵਾ ਚੱਲਦੀ ਏ ਦੱਖਣ ਦੀ..
ਹਵਾ ਚੱਲਦੀ ਏ ਦੱਖਣ ਦੀ..
ਕਦਮਾਂ 'ਚ ਰਹਿ ਲੂ ਸੋਹਣਿਆ..
ਕਦਮਾਂ 'ਚ ਰਹਿ ਲੂ ਸੋਹਣਿਆ..
ਤੂੰ ਕਰ ਫ਼ਿਕਰ ਨਾ ਰੱਖਣ ਦੀ..
ਕਰ ਫ਼ਿਕਰ ਨਾ ਰੱਖਣ ਦੀ..



No comments:

Post a Comment

Contact Form

Name

Email *

Message *