Saturday 21 September 2024

4 Din Zindagi - ਚਾਰ ਦਿਨ ਜ਼ਿੰਦਗੀ - Nimrat Khaira x Arjan Dhillon - Lyrics in Punjabi

ਕੀ ਜ਼ਮਾਨਾ ਕਿਹੜਾ ਦੌਰ ਲੱਗੀ ਚਾਰੇ ਪਾਸੇ ਦੌੜ ਬਿੱਲੋ..
ਰੂਹਾਂ ਤੇ ਨੀ ਰਹਿਮ ਕਿਸੇ ਕੋਲ ਈ ਨੀ ਟਾਇਮ..
ਹਾਏ ਕੀ ਲਿਆ ਨਵਾਂ ਯਾਰੋ ਮੈਂ ਵੀ ਛੇਤੀ ਲਵਾਂ..
ਕਿੱਥੇ ਭਰਦੀ ਆ ਤਮਾ.. ਦੱਸ ਮੈ ਕਿਉ ਪਿੱਛੇ ਰਵਾਂ..
ਲੋੜਾਂ ਘੱਟ ਰੀਝਾਂ ਵੱਧ ਹੁੰਦੀ ਫਿਰੇ ਧੰਨ ਧੰਨ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..

ਫੋਲੋ ਅਨਫੋਲੋ ਪਿੱਛੇ ਵੈਰ ਪਈ ਜਾਂਦੇ ਆ..
ਵਿੱਚੋਂ ਕੁਝ ਹੋਰ ਉੱਤੋ ਯਾਰ ਕਹੀ ਜਾਂਦੇ ਆ..
ਅਸਲ 'ਚ ਪਏ ਇੱਕ ਦੂਜੇ ਕੋਲੋਂ ਅੱਕੇ..
ਜਿਹੜੇ ਜਿਹੜੇ ਹੁੰਦੇ ਆ ਸਟੋਰੀਆਂ 'ਚ 'ਕੱਠੇ..
ਫੋਟੋਆਂ ਦਾ ਪਿਆਰ ਤੇ ਦਿਖਾਵਿਆਂ ਦਾ ਸਾਥ..
ਦਿਸਦੇ ਆ ਹੋਰ ਹੁੰਦੇ ਹੋਰ ਹੀ ਹਾਲਾਤ..
ਦਿਲ ਦਿੱਤਾ ਕਿਤੇ ਹੋਰ ਕਿਤੇ ਹੋਰ ਜਾਵੇ ਜੰਞ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..

ਘਰਾਂ 'ਚ ਕਿਤਾਬਾਂ ਘੱਟ ਕੈਮਰੇ ਆ ਬਾਹਲੇ..
ਕਈਆਂ ਨੇ ਤਾਂ ਮੂੰਹਾਂ ਅੱਗੇ ਫਿੱਟ ਹੀ ਕਰਾਲੇ..
ਪਾਰ ਦੀ ਤਾਂ ਛੱਡ ਇੱਥੇ ਆਰ ਦੀ ਨੀ ਪਤਾ..
ਬਾਬੇ ਬਣੇ ਗੱਲ ਸੱਚੀ ਸਰਕਾਰ ਦੀ ਨੀ ਪਤਾ..
ਸਾਡੀ ਸੋਚ ਉੱਤੇ ਅੰਗਰੇਜ਼ ਭਾਰੂ ਪੈ ਗਿਆ..
ਇਲਮਾਂ ਤੇ ਸੋਹਣਿਓ ਨੰਗੇਜ਼ ਭਾਰੂ ਪੈ ਗਿਆ..
ਸਿਵਿਆਂ ਤੇ ਸੇਕਣੀਆਂ ਰੋਟੀਆਂ ਨੇ ਫੰਨ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..

ਨਾ ਮਿਲਣੇ ਆ ਮਾਪੇ ਤੇ ਨਾ ਲੱਭਣੇ ਆ ਯਾਰ..
ਕਮਾਇਆ ਜਾਉ ਪੈਸਾ ਹੁੰਦੇ ਰਹਿੰਦੇ ਕੰਮ ਕਾਰ..
ਸ਼ੁਕਰ ਮਨਾਇਆ ਕਰੋ ਸਬਰ ਕਰੋ..
ਰੱਬ ਦੀਆਂ ਦਿੱਤੀਆਂ ਦੀ ਕਦਰ ਕਰੋ..
ਮਾੜਾ ਹੰਕਾਰ ਕੀਤਾ ਮਾਣ ਚੰਗਾ ਹੁੰਦਾ ਏ..
ਥੋੜ੍ਹਾ ਬਹੁਤਾ ਕੀਤਾ ਪੁੰਨ ਦਾਨ ਚੰਗਾ ਹੁੰਦਾ ਏ..
ਅਰਜਨਾ ਹੱਸ ਖੇਡ ਮੇਰੀ ਗੱਲ ਮੰਨ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..
ਚਾਰ ਦਿਨ ਜ਼ਿੰਦਗੀ ਦੇ.. ਛੇ ਦਿਨ ਕੰਮ..
ਏਸੇ ਗੱਲ ਦਾ ਏ ਗ਼ਮ.. ਏਸੇ ਗੱਲ ਦਾ ਏ ਗ਼ਮ..

No comments:

Post a Comment

Contact Form

Name

Email *

Message *