Friday 20 September 2024

Faggan - ਫੱਗਣ - MAGICAL - Nimrat Khaira - Lyrics in Punjabi

ਮੱਠੀ ਮੱਠੀ.. ਠੰਡ ਸੀ.. 
ਦਿਨ ਜਿਹੇ.. ਖੁੱਲ੍ਹਦੇ ਜਾਂਦੇ ਸੀ..
ਧੁੰਦ ਨਾਲ ਕੋਰੇ ਸੱਭ ਨੂੰ ਭੁੱਲਦੇ ਜਾਂਦੇ ਸੀ..
ਕਿਤੇ ਕਿਤੇ.. ਟਾਵਾਂ ਟਾਵਾਂ ਹੁੰਦਾ ਸੀ ਵਿਆਹ..
ਲਿਆ ਜਦੋਂ ਤੈਨੂੰ ਅਸੀ ਲੇਖਾਂ ਚ ਰਲਾ..
ਹੋ ਲੱਕ ਲੱਕ ਦੇ ਤੱਕ ਖੇਤਾਂ ਦੇ ਵਿੱਚ ਸਰੋਂਆਂ ਖੜ੍ਹੀਆਂ ਸੀ..

ਆਹੀ.. ਦਿਨ ਸੀ.. ਜਦੋਂ ਸਾਡੀਆਂ.. ਅੱਖਾਂ ਲੜ੍ਹੀਆਂ ਸੀ..
ਹਾਏ ਅੱਖਾਂ ਲੜ੍ਹੀਆਂ ਸੀ.. ਹਾਏ ਅੱਖਾਂ ਲੜ੍ਹੀਆਂ ਸੀ..

ਬਾਹਰੋਂ ਆਏ.. ਸਾਡੇ ਮੁੜ੍ਹ ਗਏ ਸੀ ਰਿਸ਼ਤੇਦਾਰ..
ਤੁਰ ਗਏ ਸੀ ਬੈਕ ਤੇਰੇ ਆਏ ਸੀ ਜੋ ਯਾਰ..
ਹੱਥਾਂ ਚ ਕਿਤਾਬ ਸੀਗੀ ਕੱਲੇ ਕੱਲੇ ਛੋਰ ਦੇ..
ਸਾਡੇ ਨਾਲੋਂ ਨਿੱਕਿਆਂ ਦੇ ਪੇਪਰ ਸੀ ਬੋਰਡ ਦੇ..
ਮਸਾਂ ਕਾਲਜ ਸ਼ੁਰੂ ਹੋਣ ਸੀ ਲੱਗਾ ਉਡੀਕਾਂ ਬੜੀਆਂ ਸੀ..

ਆਹੀ.. ਦਿਨ ਸੀ.. ਜਦੋਂ ਸਾਡੀਆਂ.. ਅੱਖਾਂ ਲੜ੍ਹੀਆਂ ਸੀ..
ਹਾਏ ਅੱਖਾਂ ਲੜ੍ਹੀਆਂ ਸੀ.. ਹਾਏ ਅੱਖਾਂ ਲੜ੍ਹੀਆਂ ਸੀ..
ਆਹੀ.. ਦਿਨ ਸੀ.. ਜਦੋਂ ਸਾਡੀਆਂ.. ਅੱਖਾਂ ਲੜ੍ਹੀਆਂ ਸੀ..
ਹਾਏ ਅੱਖਾਂ ਲੜ੍ਹੀਆਂ ਸੀ.. ਹਾਏ ਅੱਖਾਂ ਲੜ੍ਹੀਆਂ ਸੀ..

ਧੁੱਪ ਨਿੱਘੀ ਲੱਗਦੀ ਸੀ.. ਚੁੱਭਦੀ ਨਹੀਂ ਸੀ ਹਲੇ..
ਤੇਰੀਆਂ ਮੈਂ ਸੋਚਾਂ ਵਿੱਚ ਡੁੱਬਦੀ ਨਹੀਂ ਸੀ ਹਲੇ..
ਬਣਨ ਜੇ ਲੱਗ ਗਏ ਸੀ ਸਾਗ ਜਾਂਦੀ ਵਾਰੀ ਦੇ ਵੇ..
ਸੁਪਨੇ ਗੁਲਾਬੀ ਜਦੋਂ ਹੋਏ ਸੀ ਕਵਾਰੀ ਦੇ..
ਜੈਕਟਾਂ ਪੈਣੋਂ ਹੱਟ ਗਈਆਂ ਸੀ ਤੇਰੇ ਕੋਲ ਖਰੀਆਂ ਸੀ..

ਆਹੀ.. ਦਿਨ ਸੀ.. ਜਦੋਂ ਸਾਡੀਆਂ.. ਅੱਖਾਂ ਲੜ੍ਹੀਆਂ ਸੀ..
ਹਾਏ ਅੱਖਾਂ ਲੜ੍ਹੀਆਂ ਸੀ.. ਹਾਏ ਅੱਖਾਂ ਲੜ੍ਹੀਆਂ ਸੀ..
ਆਹੀ.. ਦਿਨ ਸੀ.. ਜਦੋਂ ਸਾਡੀਆਂ.. ਅੱਖਾਂ ਲੜ੍ਹੀਆਂ ਸੀ..
ਹਾਏ ਅੱਖਾਂ ਲੜ੍ਹੀਆਂ ਸੀ.. ਹਾਏ ਅੱਖਾਂ ਲੜ੍ਹੀਆਂ ਸੀ..

No comments:

Post a Comment

Contact Form

Name

Email *

Message *