Sunday 1 September 2024

Gali Lahore Di - ਗਲੀ ਲਾਹੌਰ ਦੀ - Bajre Da Sitta - Noor Chahal x Sargi Maan - Lyrics in Punjabi

ਐਥੇ ਬੱਦਲਾਂ ਓਹਲੇ ਕੌਤਕ.. ਕਿੰਨੇ ਲੁਕੇ ਹੋਏ..
ਓਹ ਵੇਖ ਦੋ ਤਾਰੇ.. ਇੱਕ ਦੂਜੇ ਤੇ ਝੁਕੇ ਹੋਏ..
ਹਾਏ ਝੁਕੇ ਹੋਏ..
ਜਿਵੇਂ ਭਾਬੀ ਸੁਣ ਦੀ ਗੱਲ ਵੇ ਸਕੇ ਦਿਓਰ ਦੀ.. ਹਾਏ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ.. ਹਾਏ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ..

ਮੇਰੇ ਪੈਰ ਕਬੂਤਰ ਚੀਨੇ ਬਣ ਗਏ.. ਹਾਏ ਮਰ ਗਈ..
ਇਹਨਾਂ ਪਲਕਾਂ ਤੋਂ ਪਸ਼ਮੀਨੇ ਬਣ ਗਏ.. ਹਾਏ ਮਰ ਗਈ..
ਮੇਰੇ ਪੈਰ ਕਬੂਤਰ ਚੀਨੇ ਬਣ ਗਏ.. ਹਾਏ ਮਰ ਗਈ..
ਇਹਨਾਂ ਪਲਕਾਂ ਤੋਂ ਪਸ਼ਮੀਨੇ ਬਣ ਗਏ.. ਹਾਏ ਮਰ ਗਈ..
ਮੈਂ ਹਾਏ ਮਰ ਗਈ..
ਮੇਰੇ ਦਿਲ ਤੇ ਛਪ ਗਈ ਪੈੜ ਵੇ ਇਸ਼ਕ ਜਨੌਰ ਦੀ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ.. ਹਾਏ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ..

ਤੈਨੂੰ ਪਿੱਛੇ ਮੁੜਕੇ ਤੱਕਣਾ ਦਿਲ ਨੂੰ ਫ਼ਬਦਾ ਏ..
ਜਿਵੇਂ ਗੁਜ਼ਰਿਆ ਵੇਲਾ ਅਕਸਰ ਚੰਗਾ ਲੱਗਦਾ ਏ..
ਤੈਨੂੰ ਪਿੱਛੇ ਮੁੜਕੇ ਤੱਕਣਾ ਦਿਲ ਨੂੰ ਫ਼ਬਦਾ ਏ..
ਜਿਵੇਂ ਗੁਜ਼ਰਿਆ ਵੇਲਾ ਅਕਸਰ ਚੰਗਾ ਲੱਗਦਾ ਏ..
ਹਾਏ ਲੱਗਦਾ ਏ..
ਆ ਤੇਰੇ ਕੰਨ ਵਿੱਚ ਦੱਸਾਂ ਗੱਲ ਬੜੇ ਹੀ ਗੌਰ ਦੀ.. ਹਾਏ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ.. ਹਾਏ..
ਮੇਰੇ ਵਾਲਾਂ ਵਿਚਲਾ ਚੀਰ ਵੇ ਗਲੀ ਲਾਹੌਰ ਦੀ..

No comments:

Post a Comment

Contact Form

Name

Email *

Message *