Saturday, 4 October 2025

Banda Bamb - Jordan Sandhu - Lyrics in Punjabi



ਓ ਤੈਨੂੰ ਛਾਂਟ ਕੇ ਪੱਟਿਆ ਜੱਟੀਏ ਪਿਸਟਲ ਵਰਗੀਏ ਨੀਂ..
ਤੂੰ ਵੀ ਵੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਣੀ ਐਂ..

ਓ ਮੁੰਡਾ ਕਰਦਾ ਫਿਰੇ ਕਰਾੱਸਿੰਗ ਨੀ ਰੈੱਡ ਬੱਤੀਆਂ ਦੀ ..
ਕਰਕੇ ਜਦੋਂ ਕਰਾੱਸ ਲੈੱਗ ਤੂੰ ਜੱਟ ਨਾਲ ਬਹਿਣੀ ਐਂ..

ਓ ਸਾਡੀਆਂ ਲੰਬੀਆਂ ਗੱਲਾਂ ਜਿਉਂ ਪੱਛਮ ਨੂੰ 'ਧੇੜ ਲਿਆ..
ਓ ਜੀਹਨੇ ਜੱਟ ਨੂੰ ਛੇੜਿਆ ਸਮਝੋ ਖੱਖਰ ਛੇੜ ਲਿਆ..

ਸਾਡੇ ਹੱਥ ‘ਚ ਆ ਕੇ ਮਸਤ ਜਾਂਦਾ ਏ ਅਸਲਾ ਨੀਂ..
ਤੇਰੀ ਅੱਖ ਦਾ ਡਬਲ ਬੈਰਲ ਦੇ ਜਿੰਨਾ ਖ਼ਤਰਾ ਨੀਂ..

ਦੋ ਈ ਚੀਜ਼ਾਂ ਨੇ ਜੋ ਐਵਰੇਸਟ ਤੋਂ ਉੱਚੀਆਂ ਨੇ..
ਕਪਤਾਨ ਦਾ ਰੁਤਬਾ ਤੇ ਹਾਏ ਜਾਨ ਮੇਰੀ ਦਾ ਨਖ਼ਰਾ ਨੀਂ..

ਓ ਗੱਭਰੂ ਆ ਬੀਬੇ ਨੀਂ.. ਲੋਡ ਰਹਿੰਦੇ ਗੀਝੇ ਨੀਂ..
ਨੀ ਜੱਟ ਨੇ ਜਵਾਨੀ ‘ਚ.. ਟੌਹਰਾਂ ਦੇ ਬੀਜ ਬੀਜੇ ਨੀਂ..

ਨੀਂ ਜਿਵੇਂ ਪਾਣੀ ਨੀਲਾ ਨੀਂ.. ਨੈਣ ਤੇਰੇ ਝੀਲਾਂ ਨੀਂ..
ਸ਼ਿਪ ਕਰਵਾਈਆਂ ਨੀਂ.. ਇਟਲੀ ਤੋਂ ਹੀਲਾਂ..

ਤੇਰੀ ਧੌਣ ਸੁਰਾਹੀ ਵਹਿਮ ਕੱਢੇ ਨੀ ਮੋਰਾਂ ਦੇ..
ਸਾਡੀ ਗੁੱਡੀ ਡੋਰਾਂ ਤੇ ਨਹੀਂ ਉੱਡਦੀ ਜ਼ੋਰਾਂ ਤੇ..

ਓ ਸਾਡਾ ਥਾਪੀ ਦੇਕੇ ਤੋਰਿਆ ਬੰਦਾ ਬੰਬ ਬਣੇ..
ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ..

ਓ ਤੇਰਾ ਗੱਭਰੂ ਦੇ ਵੱਲ ਬੱਸ ਇੱਕੋ ਇਕ 'ਲਾਂਭਾ ਏ..
ਪੌਣੇ ਲੱਖ ਦੀ ਖਾਂਦਾ ਤੇ ਪੌਣੀ ਪੀ ਜਾਂਦਾ ਏ..

ਓ ਸਿੰਗਲ ਪੀਸ ਤੂੰ ਜੀਹਦੇ ਨਾਂ ਓਪਨ ਦਿਲ ਗੱਭਰੂ ਦਾ..
ਦੋ ਤਿੰਨ ਯਾਰ ਰਕਾਣੇ ਜਿਨ੍ਹਾਂ ਨਾਲ ਪੈੱਗ ਸਾਂਝਾ ਏ..

ਹੋ ਰੇੜ੍ਹ ਦਿਆਂ ਜੀਪਾਂ.. ਨਬੇੜ ਦਿਆਂ ਬੀਫ਼ਾਂ..
ਤੇ ਕਰਦੇ ਆਂ ਹਸਲਾਂ.. ਨੀਂ ਕਰਦੇ ਨਾਂ ਰੀਸਾਂ..

ਨੱਕ 'ਚ ਕਲੋਕ ਤੇਰਾ ਲੱਕ ਜੋ ਗਲੋਕ..
ਸੀਨੇ ਅੱਗ ਲਾਉਂਦੇ ਬਿੱਲੋ ਤੇਰੇ ਅੱਗ ਲਾਉਣੇ ਪੋਜ਼..

ਓ ਗੇੜਾ ਇੰਡੀਆ ਲਾਕੇ ਗਈ ਏਂ ਮਹੀਨੇ ਪਹਿਲੇ 'ਚ..
ਤੈਨੂੰ ਕਾਜੂ ਕਤਲੀ ਕਹਿੰਦੇ ਸਾਰੇ ਐੱਲ.ਏ. 'ਚ..

ਓ ਚੱਲਦੀ ਰੋਡ ਤੇ ਲੋਡ ਯਾਰਾਂ ਨਾਲ ਗੱਡੀ ਕਾਲੀ ਨੀਂ..
ਜੀਹਦੇ ਬੈਕ ਮਿਰਰ ਤੇ ਲਿਖਿਆ ਕਰਮਾਂ ਵਾਲੀ ਨੀਂ..

ਓ ਜੱਟ ਦੀ ਚਾਲ ਤੇ ਤੇਰੀ ਤੋਰ ਦੀ ਧਰਤੀ ਫੈਨ ਕੁੜੇ..
ਤੇਰੇ ਸੀਅ ਗਰੀਨ ਸੂਟਾਂ ਤੇ ਪੱਕਾ ਬੈਨ ਕੁੜੇ..

ਮਾਝਾ ਮਾਲਵਾ ਨਾਲੇ ਦੁਆਬਾ ਤੈਨੂੰ ਕਹਿੰਦਾ ਏ..
ਕਿ ਤੂੰ ਲੱਗਦੀ ਐਂ ਜਵਾਂ ਪਾਦੂਕੋਣ ਦੀ ਭੈਣ ਕੁੜੇ..

ਸਾਡਾ ਥਾਪੀ ਦੇਕੇ ਤੋਰਿਆ ਬੰਦਾ ਬੰਬ ਬਣੇ..
ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ..

ਉੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ..
ੱਤੋਂ ਬੰਬ ਬਲਾ ਕੇ ਰੱਖੀ ਦੇ ਆ ਟੌਹਰਾਂ ਦੇ..

No comments:

Post a Comment

Contact Form

Name

Email *

Message *