Saturday, 4 October 2025

Tatoo - Arjan Dhillon - A for Arjan 2 - Lyrics in Punjabi

ਹੋ ਮੰਗੀਏ ਕੀ ਖ਼ੈਰ.. ਉਹ ਅੱਜ ਹੋਈ ਗ਼ੈਰ.. 
ਪੂੰਝੇ ਲਾਉਂਦੀ ਨਹੀਂਓ ਪੈਰ.. ਵਿਆਹੀ ਗਈ ਵੱਡੇ ਸ਼ਹਿਰ..
ਹਾਏ ਬਹਾਨਾ ਬਣਗੀ ਨਖ਼ਰੋ.. ਨਿੱਤ ਦੀ.. ਬੋਤਲ ਦਾ..
ਰੋਕ ਦੀ ਰਹਿੰਦੀ ਸੀ ਮਿੱਤਰਾ ਨੂੰ.. ਪੀਣੀ ਤੋਂ..
ਹੋ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..

ਹੋ ਕੋਠੇ ਤੇ ਗਲਾਸੀ ਏ.. ਚੰਨ ਵੇ..
ਕੋਠੇ ਤੇ.. ਗਲਾਸੀ ਏ..
ਹੋ ਮਰਨ.. ਕਰਾ ਗੀ ਜੱਟ ਦਾ..
ਮਰਨ.. ਕਰਾ ਗੀ ਜੱਟ ਦਾ..
ਹਾਏ ਗੱਲ.. ਜਾਂਦੀ ਨੀਂ ਜੋ ਆਖੀ ਏ.. ਸੋਹਣਿਆ.. 
ਗੱਲ ਜਾਂਦੀ ਨੀਂ ਜੋ ਆਖੀ ਏ..

ਹੋ ਵੈੱਨ ਐਮ ਗੋਨ.. ਬਹਿਜੀ ਦਿਲ ਤੇ ਨਾ ਲਾਉਣ..
ਵੇ ਤੂੰ ਹੋ ਜੀ ਮੂਵ ਓਨ.. ਮੈਂ ਕੌਣ ਤੇ ਤੂੰ ਕੌਣ..
ਹਾਏ ਹੁੰਦਾ ਉਹਨੂੰ ਪਿਆਰ.. ਹੋਣ ਨੂੰ ਕੀ ਨਾ ਹੁੰਦਾ..
ਕਰਦੇ ਵੀ ਕੀ ਆਸ.. ਮੁਹੱਬਤ ਹੀਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..

ਹਾਏ ਦੋ ਪੱਤਰ ਮਲੋਕਾਂ ਦੇ..
ਓ ਦੋ ਪੱਤਰ ਮਲੋਕਾਂ ਦੇ..
ਹੋ ਗੱਲਾਂ ਨੇ.. ਬਣਾਉਂਦੇ ਫਿਰਦੇ..
ਹਾਏ ਮੂੰਹ ਫੜੀਏ ਕੀ.. ਲੋਕਾਂ ਦੇ..

ਪੁੱਛਦੇ ਆ ਜਾਣ ਜਾਣ.. ਧੋਖਾ ਕਰਗੀ ਰਕਾਨ..
ਤੇਰੀ ਆਉਂਦੀ ਨੀਂ ਪਛਾਣ.. ਗਿਆ ਲੁੱਟਿਆ ਜਹਾਂਨ..
ਹਾਏ ਮੌਤ ਮਜਾਜਣ.. ਤੱਕਦੀ ਸਾਨੂੰ ਦੂਰ ਖੜ੍ਹੀ..
ਫਿੱਕਾ ਪੈ ਗਿਆ ਜੀਅ ਹੁਣ ਜ਼ਿੰਦਗ਼ੀ.. ਜੀਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..
ਓ ਗ਼ੈਰਾਂ ਦੀ ਮਹਿੰਦੀ ਚੜ੍ਹਗੀ.. ਉਹਦੀਆਂ ਤਲੀਆਂ ਤੇ..
ਮੇਰੇ ਨਾਂ ਦਾ ਟੈਟੂ ਲੱਥ ਗਿਆ ਹੋਣਾ.. ਵੀਹਣੀ ਤੋਂ..

No comments:

Post a Comment

Contact Form

Name

Email *

Message *