ਤਾਈ ਨੂੰ ਕਹਿ ਰੱਖ ਹੁਣ ਬਿੜਕਾਂ ਨਾ..
ਤੂੰ ਵੀ ਮੈਨੂੰ ਮਾਰੀ ਮਾਏਂ ਝਿੜਕਾਂ ਨਾ..
ਦੇਖ ਕੇ ਮੁੰਡੇ ਨੂੰ ਹਾਂ ਕਰ ਹੋ ਗਈ..
ਤੂੰ ਵੀ ਓਦੇਂ ਕਹਿੰਦੀ ਸੀ ਉਮਰ ਹੋ ਗਈ..
ਪਿੱਛੇ ਪੈ ਗਿਆ.. ਨਾਲ ਖਹਿ ਗਿਆ.. ਕੋਲ ਬਹਿ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਲੈ ਗਿਆ.. ਲੈ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਦਿਲ ਲੈ ਗਿਆ.. ਦਿਲ ਲੈ ਗਿਆ ਕੋਈ..
ਮੈਂ ਆਕੜਾਂ ਵੀ ਕਰ ਗਈਆਂ.. ਹੁਣ ਹਰ ਗਈਆਂ.. ਨੀਂ ਸਹਿ ਗਿਆ ਕੋਈ..

ਲੱਭਦਾ ਪਿਆਰ ਕਹਿੰਦਾ ਫੋਨਾਂ ਚੋਂ ਨੀਂ ਮੈਂ..
ਹਾਂ ਆਸ਼ਿਕਾਂ ਵੈਲੀਆਂ ਦੋਨਾਂ ਚੋਂ ਨੀਂ ਮੈਂ..
ਜਿੰਨੀ ਰਹਿਗੀ ਤੇਰੇ ਨਾਲ ਬਤਾਉਣੀ ਆਖਦਾ..
ਹਾਂ.. ਟਾਈਮਪਾਸ ਕਰੂ ਕਹਿੰਦਾ ਓਹਨਾਂ ਚੋਂ ਨਹੀਂ ਮੈਂ..
ਹੋ ਗਈ ਹਾਂ ਮੇਰੀ.. ਤੂੰ ਹੈ ਜਾਨ ਮੇਰੀ.. ਮੈਨੂੰ ਕਹਿ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਦਿਲ ਲੈ ਗਿਆ.. ਦਿਲ ਲੈ ਗਿਆ ਕੋਈ..
ਮੈਂ ਆਕੜਾਂ ਵੀ ਕਰ ਗਈਆਂ.. ਹੁਣ ਹਰ ਗਈਆਂ.. ਨੀਂ ਸਹਿ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਦਿਲ ਲੈ ਗਿਆ.. ਦਿਲ ਲੈ ਗਿਆ ਕੋਈ..
ਸਿਰ ਉੱਤੇ ਕਹਿੰਦਾ ਚੁੰਨੀ ਰੱਖਿਆ ਕਰੋ..
ਪਹਿਲਾਂ ਵੀ ਸੀ ਹੋਰ ਓਹ ਸ਼ਰੀਫ਼ ਕਰ ਗਿਆ..
ਮਾਂਪਿਆਂ ਨੇ ਕਹਿੰਦਾ ਬੜਾ ਸੋਹਣਾ ਪਾਲਿਆ..
ਜਾਂਦਾ ਜਾਂਦਾ ਥੋਡੀ ਵੀ ਤਰੀਫ਼ ਕਰ ਗਿਆ..
ਅਗਲੀ ਵਾਰੀ ਮੈਂ ਆਊ ਘਰਦਿਆਂ ਨਾਲ..
ਕਰਨੀ ਨਹੀਂ ਗੱਲ ਕਹਿੰਦਾ ਪਰਦਿਆਂ ਨਾਲ..
ਮੈਥੋਂ ਹੁਣ ਹੋਣੀ ਨਹੀਂ 'ਡੀਕ ਲੱਗਦਾ..
ਭਾਬੀ ਨੂੰ ਦਿਖਾਇਆ ਕਹਿੰਦੀ ਠੀਕ ਲੱਗਦਾ..
ਕਹਿੰਦਾ ਨਾ ਦੱਸੀ.. ਬੱਸ ਨਾਲ ਰੱਖੀ.. ਦੇ ਸ਼ੈਅ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਦਿਲ ਲੈ ਗਿਆ.. ਦਿਲ ਲੈ ਗਿਆ ਕੋਈ..
ਮੈਂ ਆਕੜਾਂ ਵੀ ਕਰ ਗਈਆਂ.. ਹੁਣ ਹਰ ਗਈਆਂ.. ਨੀਂ ਸਹਿ ਗਿਆ ਕੋਈ..
ਨੀਂ ਮਾਏ ਦਿਲ ਲੈ ਗਿਆ.. ਦਿਲ ਲੈ ਗਿਆ.. ਦਿਲ ਲੈ ਗਿਆ ਕੋਈ..
ਮੈਂ ਆਕੜਾਂ ਵੀ ਕਰ ਗਈਆਂ.. ਹੁਣ ਹਰ ਗਈਆਂ.. ਨੀਂ ਸਹਿ ਗਿਆ ਕੋਈ..
ਓਹਨੂੰ ਦੇਖ ਮੇਰਾ ਮੁੱਖ ਜਾਂਦਾ ਖਿੱਲ.. ਖੱਬੀ ਅੱਖ ਥੱਲ੍ਹੇ ਤਿਲ ਮੇਰਾ ਤਿਲ ਮੇਰਾ..
ਲੈ ਗਿਆ ਕੋਈ..
ਕਹਿੰਦਾ ਤੇਰੇ ਉੱਤੇ ਦਿਲ ਆ ਸਟਿੱਲ ਮੇਰਾ.. ਏਦਾਂ ਕਹਿ ਕੇ ਦਿਲ ਮੇਰਾ ਦਿਲ ਮੇਰਾ..

No comments:
Post a Comment