Sunday, 26 October 2025

Charmer - Diljit Dosanjh x Raj Ranjodh - AURA - Lyrics in Punjabi


ਹਾਏ ਨੀਂ ਤੇਰੀ ਗੱਲ ਦਾ ਟੋਇਆ
ਵੇਖ ਕੇ ਕੁੱਝ ਤੇ ਹੋਇਆ

ਰਾਤ ਨਾ ਸੋਇਆ ਸੋਇਆ
ਦਰਦ ਨਾ ਜਾਵੇ ਨੀਂ 

ਆਸ ਮੈਂ ਲਾ ਕੇ ਬੈਠਾ
ਗਲੀ ਮੇਂ ਆ ਕੇ ਬੈਠਾ

ਮੈਂ ਪਾਣੀ ਜੈਸੇ ਬਹਿਤਾ 
ਨਜ਼ਰ ਜਦ ਆਵੇਂਗੀ 

ਨੀਂ ਮੇਰਾ ਦਿਲ ਜੇ ਨਾ ਲੱਭਿਆ 
ਤੇਰੇ ਤੇ ਇਲਜ਼ਾਮ ਲਗਾ ਦੇਣਾ

ਤੇਰਾ ਦਿਨ ਜਿਹਾ ਮੁੱਖੜਾ ਨੀਂ 
ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ

ਓ ਤੇਰੇ ਕੰਨ ਦੀ ਵਾਲ਼ੀ ਨੇ
ਸੁੱਤਾ ਇਸ਼ਕ ਜਗਾ ਦੇਣਾ

ਤੇਰੀਆਂ ਨੀਲੀਆਂ ਅੱਖੀਆਂ ਨੇ
ਨੀਂ ਕੋਈ ਦਰਦ ਨਵਾਂ ਦੇਣਾ

ਹਾਏ ਬਾਤਾਂ ਕਰਦਾ ਮੈਂ
ਤੇਰੇ ਜ਼ਿਹਨ ਨੂੰ ਪੜ੍ਹ ਜਾਵਾਂ

ਜੇ ਪਤਾ ਲੱਗਜੇ ਤੇ
ਮੈਂ ਪਾਗਲ ਮਰ ਜਾਵਾਂ

ਹਰ ਅਦਾ ਤੇਰੀ
ਤੇਰੇ ਹਾਸੇ ਵੇਖਣ ਲਈ

ਛੱਡ ਜ਼ਮਾਨੇ ਨੂੰ
ਨੀਂ ਮੈਂ ਤੇਰੇ ਘਰ ਆਵਾਂ

ਓ ਤੇਰੇ ਸੁਰਖ਼ ਜੇ ਹਾਸੇ ਨੇ
ਤੇਰੇ ਦਿਲ ਦਾ ਰਾਹ ਦੇਣਾ

ਤੇਰਾ ਦਿਨ ਜਿਹਾ ਮੁੱਖੜਾ ਨੀਂ
ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ

ਓ ਤੇਰੇ ਕੰਨ ਦੀ ਵਾਲ਼ੀ ਨੇ
ਸੁੱਤਾ ਇਸ਼ਕ ਜਗਾ ਦੇਣਾ

ਤੇਰੀਆਂ ਨੀਲੀਆਂ ਅੱਖੀਆਂ ਨੇ
ਨੀਂ ਕੋਈ ਦਰਦ ਨਵਾਂ ਦੇਣਾ

ਤੂੰ ਇਜਾਜ਼ਤ ਦੇਵੇ ਤੇ
ਚੁੰਮ ਲਵਾਂ ਪਲਕਾਂ ਨੂੰ ਮੈਂ

ਰੱਖ ਦਿਆਂ ਤੇਰੇ ਹੱਥ ਤੇ
ਦਿਲ ਦਿਆਂ ਮਰਜ਼ਾਂ ਨੂੰ ਮੈਂ

ਹੱਸ ਕੇ ਲਾਵਾਂ ਸੀਨੇ ਤੇ
ਇਸ਼ਕ ਦੇ ਦਰਦਾਂ ਨੂੰ ਮੈਂ

ਸ਼ਾਇਰੀ ਤੂੰ ਏ ਮੇਰੀ
ਬੁਣ ਲਵਾਂ ਤਰਜ਼ਾਂ ਨੂੰ ਮੈਂ

ਓ ਹਾਏ ਰਾਜ਼ ਦਿਵਾਨੇ ਨੇ
ਤੈਨੂੰ ਗੀਤ ਬਣਾ ਦੇਣਾ

ਓ ਤੇਰਾ ਦਿਨ ਜਿਹਾ ਮੁਖੜਾ ਨੀਂ 
ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ

ਨੀਂ ਮੇਰਾ ਦਿਲ ਜੇ ਨਾ ਲੱਭਿਆ
ਤੇਰੇ ਤੇ ਇਲਜ਼ਾਮ ਲਾ ਦੇਣਾ

ਤੇਰਾ ਦਿਨ ਜਿਹਾ ਮੁਖੜਾ ਨੀਂ
ਜ਼ੁਲਫ਼ ਨੂੰ ਰਾਤ ਦਾ ਨਾਂ ਦੇਣਾ

ਓ ਤੇਰੇ ਕੰਨ ਦੀ ਵਾਲ਼ੀ ਨੇ
ਸੁੱਤਾ ਇਸ਼ਕ ਜਗਾ ਦੇਣਾ

ਤੇਰੀਆਂ ਨੀਲੀਆਂ ਅੱਖੀਆਂ ਨੇ
ਨੀਂ ਕੋਈ ਦਰਦ ਨਵਾਂ ਦੇਣਾ

No comments:

Post a Comment

Contact Form

Name

Email *

Message *