Tuesday, 9 December 2025

Barota - ਬਰੋਟਾ - Sidhu Moose Wala - Lyrics in Punjabi


ਓ ਐੱਲ ਸੀ ਦੇ ਵਰਗਾ ਸੀ ਜੁੱਸਾ ਜੱਟ ਦਾ
ਰੰਗ ਜਮਾਂ ਤਾਜ਼ੇ ਸਵਰਾਜ ਵਰਗਾ
ਕਬੂਤਰੀਆਂ ਤੇਰੇ ਜਹੀਆਂ ਬਹੁਤ ਪਿੱਛੇ ਸੀ
ਮੁੰਡਾ ਸਰਪੰਚਾਂ ਦਾ ਸੀ ਬਾਜ਼ ਵਰਗਾ
ਓ ਚੜ੍ਹੀ ਸੀ ਜਵਾਨੀ ਪਟਰੋਲ ਵਰਗੀ
ਲਿਸ਼ਕਦਾ ਸੀਗਾ ਤੇਰੇ ਗੋਟੇ ਨਾਲ ਦਾ
ਓ ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

ਓ ਤੱਕਿਆ ਬ੍ਰਾਊਨ ਐਸਾ ਅੱਖ ਤੇਰੀ ਨੇ
ਰਤਾ ਵੀ ਨੀ ਛੱਡਿਆ ਜ਼ਮਾਨੇ ਵਰਗਾ
ਓ ਬਾਂਹ ਓਹਲੇ ਜੀਹਦੇ ਸੀ ਦੋਨਾਲ ਲੁੱਕਦੀ 
ਸੀ ਡੱਬ ਅਸਲੇ ਦੇ ਕਾਰਖਾਨੇ ਵਰਗਾ
ਭੁੱਲ ਗਿਆ ਬੀਬਾ ਪੰਤਾਲੀ ਚੱਕਣਾ 
ਮੋਹ ਜੀਹਦਾ ਕਰਦਾ ਸੀ ਛੋਟੇ ਨਾਲ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਹੋ ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

ਕੀ ਦਿਲ ਦੀ ਸੀ ਉਹਨੇ ਪ੍ਰਵਾਹ ਕਰਨੀ
ਜੀਹਦੇ ਖੋਪੜ ਆ ਟੰਗੇ ਤਲਵਾਰਾਂ ਉੱਤੇ ਨੀ
ਭੁੱਲ ਗਈ ਸੀ ਜਿਹੜਾ ਉਹਦੇ ਕੋਲ ਡੋਰੀਆ
ਜੱਟ ਬੰਨੀ ਫਿਰੇ 'ਨਾਟ ਗਿਆਰਾਂ ਉੱਤੇ ਨੀ
ਹੋ ਪਿਆਰ ਦੀਆਂ ਤੰਦਾਂ ਨਾਲ ਨੱਥ ਪਾ ਲਿਆ
ਪਿਆਰ ਦੀਆਂ ਤੰਦਾਂ ਨਾਲ ਨੱਥ ਪਾ ਲਿਆ
ਓ ਮੂਸੇ ਆਲਾ ਜੱਟ ਸੀਗਾ ਝੋਟੇ ਨਾਲ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਹੋ ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

ਓ ਬਾਗੀਆਂ ਦੇ ਮੁੰਡੇ ਕਦੇ ਸੁਣ ਮਿੱਠੀਏ
ਇਸ਼ਕਾਂ ਤੇ ਮੁਸ਼ਕਾਂ 'ਚ ਪੈਂਦੇ ਨੀ ਹੁੰਦੇ
ਹੋ ਘੁੱਗੀਆਂ ਗਟਾਰਾਂ ਭਾਵੇਂ ਬਹੁਤ ਬਹਿੰਦੀਆਂ
ਕਿਲ੍ਹਿਆ ਦੇ ਕੌਲੇ ਕਦੇ ਢਹਿੰਦੇ ਨੀ ਹੁੰਦੇ
ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ
ਮਿੱਠੇ ਬੋਲ ਬੋਲਕੇ ਝੁਕਾ ਲਿਆ ਮਿੱਠੀਏ
ਹੋ ਉੱਚਾ ਕਿਰਦਾਰ ਸੀਗਾ ਕੋਠੇ ਨਾਲ ਦਾ
ਓ ਤੇਰੇ ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਹੁਸਨ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

ਓ ਲੋਕਾਂ ਦੇ ਸੀ ਫਿਰਦਾ ਹੰਕਾਰ ਭੰਨ ਦਾ 
ਦੇਹਂਦੇ ਦੇਹਂਦੇ ਹੀ ਦਿਨਾਂ 'ਚ ਖੂੰਝੇ ਲਾਤਾ ਮਿੱਠੀਏ
ਓ ਸਿੱਧੂਆਂ ਦਾ ਪੁੱਤ ਸੀ ਹਵੇਲੀਆਂ ਆਲਾ
ਸਾਧ ਕਰ ਕੁੱਲੀ 'ਚ ਬਿਠਾਤਾ ਮਿੱਠੀਏ
ਕੋਈ ਨੇੜੇ ਤੇੜੇ ਨਹੀਂ ਸੀ ਖੱਬੀ ਖ਼ਾਨ ਜੰਮਿਆ
ਨੇੜੇ ਤੇੜੇ ਨਹੀਂ ਸੀ ਖੱਬੀ ਖ਼ਾਨ ਜੰਮਿਆ
ਹੋ ਅੰਬੋ ਜਸਵੰਤ ਆਲੇ ਪੋਤੇ ਨਾਲ ਦਾ
ਚੱਲੀ ਹੁਸਨ ਤੇਰੇ ਦੀ 'ਨ੍ਹੇਰੀ ਪੁਰੇ ਵਰਗੀ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਹੁਸਨ ਤੇਰੇ ਦੀ 'ਨ੍ਹੇਰੀ ਚੱਲੀ ਪੁਰੇ ਵਰਗੀ
ਹੋ ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ
ਜੱਟ ਜੜ੍ਹੋਂ ਪੱਟਤਾ
ਜੱਟ ਜੜ੍ਹੋਂ ਪੱਟਤਾ ਬਰੋਟੇ ਨਾਲ ਦਾ

No comments:

Post a Comment

Contact Form

Name

Email *

Message *