Thursday, 27 November 2025

Saah - ROMEO - Nirvair Pannu - Lyrics in Punjabi

ਮੈਂ ਉਹਨੂੰ ਕੀ ਆਖਾਂ ਉਹ ਬੱਦਲਾਂ ਓਹਲੇ ਛੁੱਪ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਉਹ ਗੱਲਾਂ ਗੱਲਾਂ ਵਿੱਚ ਮੋਹ ਲੈਂਦਾ ਉਹਨੂੰ ਜਾਂਚ ਕੁੜੇ
ਉਹਦਿਆਂ ਨੈਣਾਂ ਦੇ ਵਿੱਚ ਮੈਂ ਤਾਂ ਗਈ ਗਵਾਚ ਕੁੜੇ
ਹੋ ਮੇਰੇ ਬਾਗ਼ ਦਾ ਤੋਤਾ ਬਣਕੇ ਅੰਬੀਆਂ ਟੁੱਕ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ

ਹੋ ਆਕੜ ਵਿੱਚ ਰਵੇ ਪਰ ਮਸ਼ਕਰੀਆਂ ਵੀ ਕਰਦਾ ਏ
ਚੁੱਪ ਚੁੱਪ ਰਹਿੰਦਾ ਖੌਰੇ ਕੀ ਕਿਤਾਬਾਂ ਪੜ੍ਹਦਾ ਏ
ਬੈਠੀ ਵਾਹ ਲੈਣੀ ਆ ਅੱਖਾਂ ਨੂੰ ਜਾਂ ਨੱਕ ਉਹਦਾ
ਮੇਰੀ ਏਸ ਕਲਾ ਵਿੱਚ ਪੂਰਾ ਪੂਰਾ ਹੱਥ ਉਹਦਾ
ਮੈਂ ਕਰਾਂ ਉਡੀਕ ਕਿਤੇ ਉਹ ਹਾਲ ਚਾਲ ਹੀ ਪੁੱਛ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ

ਕਰਾਂ ਕੀ ਸ਼ੀਸ਼ਾ ਵੇਖੇ ਮੈਨੂੰ ਮੈਂ ਉਹਨੂੰ ਵੇਖਾਂ 
ਉਹਦਿਆਂ ਹੱਥਾਂ ਤੀਕਰ ਰਹਿ ਗਈ ਮੈਂ ਕਿੰਝ ਮੂੰਹ ਵੇਖਾਂ
ਉਹ ਸਾਂਭਣ ਜੋਗਾ ਉਹਨੇ ਸਾਂਭ ਲੈਣਾ ਕੱਚ ਵਰਗੀ ਨੂੰ
ਭਾਂਵੇ ਬੋਲੇ ਨਾ ਮੈਂ ਪੜ੍ਹਦੀ ਆ ਹਮਦਰਦੀ ਨੂੰ 
ਲੰਘਦਾ ਹੱਸਦਾ ਏ ਮੇਰੇ ਬਾਪੂ ਵਾਂਗੂੰ ਖੁਸ਼ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ

ਉਹ ਸੈਲਫੀ ਖਿੱਚ ਲੈਂਦਾ ਏ ਜਦ ਵੀ ਚੜ੍ਹੇ ਟਰੈਕਟਰ ਤੇ
ਮੈਂ ਸੁੱਖਾਂ ਸੁੱਖਦੀ ਆ ਕਿਤੇ ਨਜ਼ਰ ਲੱਗਜੇ ਐਕਟਰ ਦੇ
ਉਹ ਖ਼ੇਤੋਂ ਘਰ ਨੂੰ ਜਾਂਦਾ ਜਾਂਦਾ ਗੇੜਾ ਕੱਢਦਾ ਏ
ਸੱਚੀਂ ਕੰਮਕਾਰ 'ਚ ਰੁੱਝਿਆ ਹੋਰ ਵੀ ਸੋਹਣਾ ਲੱਗਦਾ ਏ
ਨੀ ਨਿਰਵੈਰ ਵਿਹੜੇ ਵਿੱਚ ਸਿਹਰੇ ਲਾ ਕੇ ਢੁੱਕ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਮੈਂ ਉਹਨੂੰ ਕੀ ਆਖਾਂ ਉਹ ਬੱਦਲਾਂ ਓਹਲੇ ਛੁੱਪ ਜਾਵੇ
ਜਦੋਂ ਉਹ ਵੇੰਹਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ

No comments:

Post a Comment

Contact Form

Name

Email *

Message *