ਜੀਹਨੂੰ ਦੇਖ ਕੇ ਯਾਰਾਂ ਦੀ ਸਾਰੀ ਲੱਥੀ ਜਾਂਦੀ ਆ
ਲੁੱਕ ਬੰਬੇ ਦੀਆਂ ਮਾਡਲਾਂ ਨੂੰ ਕੱਟੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਇਹ ਵੀ ਪਤਾ ਹੀਲਾਂ ਕੋਲੋਂ ਦੂਰ ਹੋਊਗੀ
ਜੁੱਤੀ ਉਹਦੀ ਸ਼ਹਿਰ 'ਚ ਮਸ਼ਹੂਰ ਹੋਊਗੀ
ਹੋ ਗੁਰੂ ਘਰ ਗੇੜਾ ਉਹਦਾ ਪੱਕਾ ਹੋਊਗਾ
ਆਹ ਹਾਊਸ ਪਾਰਟੀਆਂ ਤੋਂ ਕੁੜੀ ਦੂਰ ਹੋਊਗੀ
ਮੁੱਖ ਚੰਨ ਵਾਂਗੂ ਲੱਗੇ ਗੁੱਸਾ ਸੰਨ ਵਾਂਗੂ ਲੱਗੇ
ਜਦੋਂ ਉੱਤਰੇ ਗੱਡੀ ਚੋਂ ਲੰਬੀ ਗੰਨ ਵਾਂਗੂ ਲੱਗੇ
ਨਾਲੇ ਹੱਸੀ ਜਾਂਦੀ ਨਾਲੇ ਘੂਰੀ ਵੱਟੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਜੀਹਨੂੰ ਦੇਖ ਕੇ ਯਾਰਾਂ ਦੀ ਸਾਰੀ ਲੱਥੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਲੁੱਕ ਬੰਬੇ ਦੀਆਂ ਮਾਡਲਾਂ ਨੂੰ ਕੱਟੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਨਾ ਸੱਜੇ ਦੇਖਦੀ ਆ ਨਾਂਹੀ ਖੱਬੇ ਦੇਖਦੀ ਆ
ਸਾਰੇ ਸ਼ਹਿਰ ਦੀ ਮੰਡੀਰ ਉਹਨੂੰ ਮੱਥੇ ਟੇਕਦੀ ਆ
ਓ ਵੱਜਦੇ ਸਲੂਟ ਸੂਟ ਸੂਟ ਕਰਦੇ
ਜਿਊਣ ਜੋਗੀ ਉੱਤੇ ਖ਼ੌਰੇ ਕਿੰਨੇ ਮਰਦੇ
ਸਿੱਧੂ ਕਹਿੰਦਾ ਜਿੰਨੀ ਫਿੱਟ ਡਾਇਟ ਪੱਕੀ ਖਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਜੀਹਨੂੰ ਦੇਖ ਕੇ ਯਾਰਾਂ ਦੀ ਸਾਰੀ ਲੱਥੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਲੁੱਕ ਬੰਬੇ ਦੀਆਂ ਮਾਡਲਾਂ ਨੂੰ ਕੱਟੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਜਦੋਂ ਬਾਹਰ ਨਿੱਕਲੇ ਤੂੰ ਨਿੱਕਲੀ ਨਾ ਧੁੱਪ ਨੀਂ
ਤੂੰ ਜਦੋਂ ਬੋਲਦੀ ਤਾਂ ਕੋਇਲ ਵੀ ਚੁੱਪ ਨੀਂ
ਦੇਖਣੇ ਦਾ ਕਿਹੜਾ ਤੈਨੂੰ ਮੁੱਲ ਲੱਗਣਾ
ਨੀਂ ਅੱਖਾ ਭੂਰੀਆਂ ਤੋਂ ਕਾਲੀ ਐਨਕ ਨੂੰ ਚੁੱਕ ਨੀਂ
ਕੱਲਾ ਕੜਾ ਹੱਥ 'ਚ ਨਾ ਕੋਈ ਵੰਗ ਦਿੱਸਦੀ
ਚਿਹਰੇ ਉੱਤੇ ਸਾਦਗੀ ਤੇ ਸੰਗ ਦਿੱਸਦੀ
ਹੋ ਮੁੱਕ ਗਈ ਤਰੀਫ਼ ਤੈਨੂੰ ਦੇਖ ਦੇਖ ਕੇ
ਨੀਂ ਰੱਬ ਦੇ ਰੰਗਾਂ ਦੇ ਕੋਈ ਰੰਗ ਦਿਸਦੀ
ਹੋ ਛੇੜਿਓ ਨਾ ਡੂਮਣੇ ਦੀ ਮੱਖੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਜੀਹਨੂੰ ਦੇਖ ਕੇ ਯਾਰਾਂ ਦੀ ਸਾਰੀ ਲੱਥੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
ਲੁੱਕ ਬੰਬੇ ਦੀਆਂ ਮਾਡਲਾਂ ਨੂੰ ਕੱਟੀ ਜਾਂਦੀ ਆ
ਲੱਗਦਾ ਗੱਡੀ 'ਚ ਕੋਈ ਜੱਟੀ ਜਾਂਦੀ ਆ
No comments:
Post a Comment