ਜੀਹਦੇ ਤੂੰ ਪਿੱਛੇ ਜੱਟ ਨਗੀਨਾ
ਚੋਬਰ ਜੋਗੀ ਡੱਬ ਤੇ ਬੀਨਾਂ
ਤੂੰ ਵੀ ਤੱਕਦੀ ਮੀਣਾ ਮੀਣਾ
ਤੂੰ ਏ ਕਲੀ ਤੇ ਜੱਟ ਕਮੀਨਾ
ਨਾ ਜੱਟ ਸੁਧਰੇ ਨਾ ਲੜਾਕੂ
ਚਲਦਾ ਟਕੂਆ ਨਾਲੇ ਚਾਕੂ
ਤੂੰ ਏ ਟੌਪਰ ਤੇ ਪੜ੍ਹਾਕੂ
ਅਸੀਂ ਪਹਾੜਾਂ ਵਾਲੇ ਡਾਕੂ
ਨਾ ਅਸੀਂ ਜਰਦੇ ਬਾਹਲੀ ਨਰਮੀ
ਤੇਰਾ ਹੁਸਨ ਮਣਾਉਂਦਾ ਗਰਮੀ
ਡੇਗੇ ਲੱਕ ਤੇ ਲਵੇ ਪਸੀਨਾ
ਤੂੰ ਏ ਕਲੀ ਤੇ ਜੱਟ ਕਮੀਨਾ
ਬੰਨ੍ਹੇ ਮਰਸਿਡੀ ਨਾਲ
ਜੋੜੇ ਬੁੱਲ ਮਸਟਿਫ਼ ਦੇ
ਲੱਗ ਜਾਂਦਾ ਮੇਲਾ ਕੁੜੇ
ਜੱਟਾਂ ਦੀ ਤਰੀਕ ਤੇ
ਜੁੱਤੀ ਦੇ ਨੀਂ ਯਾਦ ਸਾਲੀ
ਫ਼ੀਲਰਾਂ ਦੀ ਫ਼ੀਲ ਨੀਂ
ਤੇਰੇ ਨਾਲ ਯੱਕੀਆਂ ਤੇ
ਮੇਰੇ ਨਾਲ ਵਕੀਲ ਨੀਂ
ਅਸੀਂ ਏ ਬੇਲਾਂ ਉੱਤੇ ਅਕਸਰ
ਤੂੰ ਏਂ ਟੌਫੀ ਤੇ ਮੈਂ ਤਸਕਰ
ਤੇਰੇ ਚਿੱਟੇ ਗੋਲਡ ਦੀ ਚੈਨੀਂ
ਸਾਡਾ ਚੋਟੀ ਉੱਤੇ ਚੀਨਾ
ਜੀਹਦੇ ਤੂੰ ਪਿੱਛੇ ਜੱਟ ਨਗੀਨਾ
ਚੋਬਰ ਜੋਗੀ ਡੱਬ ਤੇ ਬੀਨਾਂ
ਤੂੰ ਵੀ ਤੱਕਦੀ ਮੀਣਾ ਮੀਣਾ
ਤੂੰ ਏ ਕਲੀ ਤੇ ਜੱਟ ਕਮੀਨਾ
ਕਿਉ ਲੈਕਚਰ ਕਰਦੀ ਫਿਰਦੀ ਬੰਕ
ਅਸੀਂ ਚਮਕੀਲਾ ਤੂੰ ਸੁਣਦੀ ਫੰਕ
ਭਰੇ ਨੇ ਰੋਂਦਾ ਨਾਲ ਟਰੰਕ
ਨੀਂ ਹੁੱਡ ਕਰਾਈਮ ਨਾ ਸਾਇਬਰਪੰਕ
ਤੂੰ ਏਂ ਹੋਰ ਅਸੀਂ ਆ ਹੋਰ
ਨੀਂ ਜੋਂਗੇ ਦੇ ਵਿੱਚ ਜਿਓਣਾ ਮੋੜ
ਨੀਂ ਸਰ ਸਰ ਕਰਦੇ ਰਹਿਣ ਕਲਿਪ
ਤੂੰ ਏ ਕਰਦੀ ਸਾਨੂੰ ਬੋਰ
ਓਹ ਟੈਂਕ ਨੇ ਖਲਾਰੇ ਕੁੜੇ
ਪਿਛਲੇ ਗੈਰਾਜ਼ 'ਚ
ਆਦਤ ਨਾ ਚੰਗੀ ਕੋਈ ਵੀ
ਵਿਰਕ ਅੰਦਾਜ਼ 'ਚ
ਸਾਂਭਣਾਂ ਕਰਾਊਡ ਨੀਂ
ਮਿਲਾਨ ਕੰਸਰਟ ਦਾ
ਟੈਂਸ਼ਨ ਕੀ ਮੈਨੇਜਰ
ਨਾਲ ਬੈਠਾ ਜਹਾਜ਼ 'ਚ
ਛੱਡ ਮਿਆਮੀ ਆਲੀ ਵੋਕੇਸ਼ਨ
ਮੰਗਦੀ ਜਿਨ੍ਹਾਂ ਦੀ ਫਿਰੇ ਲੋਕੇਸ਼ਨ
ਕਰਕੇ ਕਾਂਡ ਨੇ ਉਹ ਮੈਕਸਿਕੋ
ਜਾਕੇ ਬੈਠੇ ਅਰਜਨਟੀਨਾ
ਜੀਹਦੇ ਤੂੰ ਪਿੱਛੇ ਜੱਟ ਨਗੀਨਾ
ਚੋਬਰ ਜੋਗੀ ਡੱਬ ਤੇ ਬੀਨਾਂ
ਤੂੰ ਵੀ ਤੱਕਦੀ ਮੀਣਾ ਮੀਣਾ
ਤੂੰ ਏ ਕਲੀ ਤੇ ਜੱਟ ਕਮੀਨਾ
No comments:
Post a Comment