Friday, 1 May 2026

Morni - Diljit Dosanjh x Channi Nattan - Lyrics in Punjabi


ਓ ਨਿਕਲੇ ਆ ਜੱਟ ਬੇਲ ਤੇ
ਹਾਰ ਗੱਲ 'ਚ ਫੁੱਲਾਂ ਦੇ ਪੈਂਦੇ
ਬਦਲੇ ਜੱਟਾਂ ਦੇ ਪੁੱਤ ਨੀਂ
ਗਿਣ-ਗਿਣ ਕੇ ਸੋਹਣੀਏ ਲੈਂਦੇ

ਕੇ ਚਾਲੀ ਦਾ ਗਲੌਕ ਫੜ੍ਹਿਆ 
ਕੇ ਚਾਲੀ ਦਾ ਗਲੌਕ ਫੜ੍ਹਿਆ 
ਤੇਰੀ ਅੱਖ ਨੇ ਕਰਾ ਤੇ ਕਾਰੇ
ਮਾਂ ਦੀਏ ਮੋਰਨੀਏ
ਮੋਰਨੀਏ ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

ਓ ਸਾਈਡ ਉੱਤੇ ਪੀਸ ਲੱਗਿਆ
ਚਾਰੇ ਜੱਟੀਏ ਟਰੈਕ ਸੂਟ ਕਾਲੇ
ਤੇਰੇ ਨਾਲ ਪਿਆਰ ਚੱਲਦਾ
ਵੈਰ ਚੱਲਦੇ ਚੰਦਰੀਏ ਬਾਹਲੇ
ਛਪਿਆ ਆ ਪੈਰ ਸੋਹਣੀਏ
ਓ ਛਪਿਆ ਆ ਪੈਰ ਸੋਹਣੀਏ
ਲੂਈ ਵਿਤੋਨ ਦਾ ਵੈਰੀ ਦੀ ਹਿੱਕ ਉੱਤੇ
ਜੱਟ ਏਰੀਏ 'ਚ ਘੁੰਮਦੇ
ਵੇਖ ਓਦਣ ਦੇ ਵੈਰੀ ਨਹੀਂਓ ਸੁੱਤੇ
ਜਿੰਨੇ ਤੇਰੀ ਚੁੰਨੀ ਉੱਤੇ ਨੀਂ
ਜਿੰਨੇ ਤੇਰੀ ਚੁੰਨੀ ਉੱਤੇ ਨੀਂ
ਓਨੇ ਗੱਭਰੂ ਦਿਖਾਉਂਦਾ ਤਾਰੇ
ਮਾਂ ਦੀਏ ਮੋਰਨੀਏ
ਮੋਰਨੀਏ ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

ਓ ਜੱਟ ਤੋਂ ਨਾਂਹ ਬਿਨ੍ਹਾਂ ਪੁੱਛਿਆ
ਕਦੇ ਹੁੱਡ 'ਚ ਉੱਡੇ ਨਾ ਪੰਛੀ
ਦੋਸਾਂਝਾਂ ਆਲਾ ਨਾਲ ਖੜ੍ਹਿਆ 
ਤੇਰਾ ਚੰਨੀ ਨੱਤਾਂ ਕਰੇ ਸਰਪੰਚੀ
ਨੀਂ ਬੈਗਾਟੈੱਲ ਮੈਗ ਫੂਕਤਾ
ਨੀਂ ਬੈਗਾਟੈੱਲ ਮੈਗ ਫੂਕਤਾ
ਤੇਰੀ ਸਹੇਲੀਆਂ ਨੂੰ ਕਰਨੀ ਆ ਰੋਟੀ
ਨੀਂ ਪੀੜ੍ਹੀਆਂ 'ਚ ਖਾਊ ਬੱਲੀਏ
ਕਰੀ ਜੱਟ ਨੇ ਕਮਾਈ ਬੜੀ ਮੋਟੀ
ਖਬਰਾਂ 'ਚ ਯਾਰ ਆ ਗਿਆ
ਖਬਰਾਂ 'ਚ ਯਾਰ ਆ ਗਿਆ
ਬੋਲ ਬੋਲਦਾ ਆ ਜੱਟੀਏ ਕਰਾਰੇ
ਮਾਂ ਦੀਏ ਮੋਰਨੀਏ
ਮੋਰਨੀਏ ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ
ਕੇਸ ਜਿੱਤ ਗਏ ਤੇਰੇ ਤੋਂ ਦਿਲ ਹਾਰੇ
ਮਾਂ ਦੀਏ ਮੋਰਨੀਏ

No comments:

Post a Comment

Contact Form

Name

Email *

Message *