ਓ ਚੰਗੀ ਭਲੀ ਲਾਈਫ ਕਾਵਾਂ ਰੌਲੀ ਕਰਵਾਦੂਗੀ
ਆਹ ਸਨੈਪ ਚੈਟ ਤੇਰੀ ਤੇਰੇ ਗੋਲੀ ਮਰਵਾਦੂਗੀ
ਕਰ ਨਾ ਫਲੈਕਸ ਐਵੇਂ ਕਾਰਾਂ ਚੱਕ ਲੋਨ ਤੇ
ਲੋਅ ਕੀਅ ਰਹਿ ਨਹੀਂ ਧਮਕੀ ਆਜੂ ਫ਼ੋਨ ਤੇ
ਟਾਇਮ ਪਾਸ ਕਰ ਲੈ ਕੋਈ ਘੱਟਦੀ ਨਾ ਟੌਹਰ ਐ
ਤੂੰ ਏਂ ਖਰਗੋਸ਼ ਹੁਣ ਚੀਤਿਆਂ ਦਾ ਦੌਰ ਐ
ਓ ਸਿਰ ਜਿਹੜੇ ਚੱਕ ਦੇ ਆ ਓਹਨਾਂ ਉੱਤੇ ਦਾਬ ਐ
ਚੈਂਬਰ 'ਚ ਗੋਲੀ ਰੱਖ ਮਹੌਲ ਖ਼ਰਾਬ ਐ
ਓ ਝੂਠ ਦੇ ਬਿਆਨ ਆ ਜੋ ਮਾਇਕਾਂ ਉੱਤੇ ਆਉਂਦੇ ਨੇ
ਰਲੇ ਮਿਲੇ ਦੋਸ਼ ਖਲਨਾਇਕਾਂ ਉੱਤੇ ਆਉਂਦੇ ਨੇ
ਨਾ ਐਵੇਂ ਕਿਤੇ ਝੋਟੇ ਅਸਮਾਨੋਂ ਰਹਿਜੀ ਦੇਖਦਾ
ਕਾਕਾ ਯਮਦੂਤ ਹੁਣ ਬਾਈਕਾਂ ਉੱਤੇ ਆਉਂਦੇ ਨੇਂ
ਕੋਈ ਪੁੱਟਦਾ ਨਿਉਂ ਤੇ ਖ਼ਬਰ ਬਣ ਜਾਂਦੀ ਐ
ਹੋਣੀ ਕਦੋ ਕਿਸੇ ਦੀ ਲਵਰ ਬਣ ਜਾਂਦੀ ਐ
ਤਾਹੀਂ ਤੈਨੂੰ ਆਖਦਾ ਤਿਆਰੀ ਵਿੱਚ ਰਹੀਂ ਤੂੰ
ਇੱਥੇ ਚੰਗੇ ਭਲੇ ਬੰਦੇ ਦੀ ਖ਼ਬਰ ਬਣ ਜਾਂਦੀ ਐ
ਰੇਕੀ ਨਾਲ ਲੋਕੇਸ਼ਨ ਦਾ ਮੈਪ ਬਣ ਜਾਂਦਾ ਐ
ਡੈੱਥ ਦਾ ਮੈਂਸੇਜਰ ਵ੍ਹਟਸਐਪ ਬਣ ਜਾਂਦਾ ਐ
ਤਾਹੀਂ ਆਣਾਂ ਕਿਸੇ ਤੇ ਭਰੋਸਾ ਨਾ ਤੂੰ ਕਰ ਲਈ
ਮਿੱਤਰਾ ਭਰੋਸੇ ਦਾ ਟਰੈਪ ਬਣ ਜਾਂਦਾ ਐ
ਆਉਣਾ ਜਾਣਾ ਕਿੱਥੇ ਸਾਰੇ ਰੂਟਾਂ ਉੱਤੇ ਅੱਖ ਐ
ਟਾਇਮ ਹੀ ਸਾਲਾ ਏਦਾਂ ਦਾ ਏ ਸਾਰਿਆਂ ਤੇ ਸ਼ੱਕ ਐ
ਗਿਫਟਾਂ 'ਚ ਪੈਕ ਹੋ ਕੇ ਆਉਂਦੇ ਕਾਕਾ ਬੰਬ ਨੇ
ਚੰਗੇ ਤੇਰੇ ਕਰਮ ਬਚਾ ਲੈਦਾ ਲੱਕ ਐ
ਆਟੋਮੈਟ ਵੈੱਪਨ ਬੰਦਾ ਮਿੰਟ ਵੀ ਨੀਂ ਸਹਿਕ ਦਾ
ਕੋਹਾਂ ਤੱਕ ਏਰੀਆ ਬਰੂਦ ਨਾਲ ਮਹਿਕਦਾ
ਬੁੱਲਟ ਪਰੂਫ਼ ਕਾਰਾਂ ਬਿਨ੍ਹਾਂ ਜਾਈਂ ਬਾਹਰ ਨਾ
ਮਿੱਤਰਾ ਬੇਗ਼ਾਨੇ ਗੇਅਰ ਲਾਉਣ ਦਿੰਦੇ ਬੈਕ ਨਾ
ਕਾਰ ਕੀਹਦਾ ਭਾਰੀ ਗੱਲ ਪਹਿਲਾ ਜਾਂਦੀ ਪਹੁੰਚ ਐ
ਅੱਜ ਕੱਲ ਕਾਕਾ ਇੱਥੇ ਖਾਕੀਆਂ ਚ ਟਾਊਟ ਐ
ਬਾਰੀਆ ਦੀ ਖਬਰਾਂ ਸਲਾਖ਼ਾਂ ਪਿੱਛੇ ਬੰਦ ਐ
ਝੋਲੀਆਂ 'ਚ ਏਕੇ ਚੱਕੀ ਫਿਰਦੇ ਮਲੰਗ ਐ
ਸਫ਼ਾਰੀਆਂ ਦੇ ਟੱਟੂ ਵਾਰ ਪਿੱਠ ਪਿੱਛੇ ਬਹੁਤ ਪਾਉਂਦੇ ਨੇਂ
ਮਰਦ ਪਛਾਣ ਜਿਹੜੇ ਹਿੱਕਾਂ ਮੂਹਰੇ ਡਾਉਂਦੇ ਨੇਂ
ਛੇ ਫੁੱਟਾ ਜੱਟ ਉਹਤੋਂ ਦੁੱਗਣੇ ਅਰੋਪ ਐ
ਸਿੱਧੂ ਮੂਸੇਆਲਾ ਨਾਮ ਐਂਟੀਆਂ ਲਈ ਮੌਤ ਐ
ਮੂਸੇਆਲਾ ਜੱਟ ਬੀਬਾ ਐਂਟੀਆਂ ਲਈ ਮੌਤ ਐ
ਮੂਸੇਆਲਾ ਜੱਟ ਬੀਬਾ ਐਂਟੀਆਂ ਲਈ ਮੌਤ ਐ
No comments:
Post a Comment