Thursday, 24 July 2025

Kikran De Phull - ਕਿੱਕਰਾਂ ਦੇ ਫੁੱਲ - Arjan Dhillon - Lyrics in Punjabi

ਮਹਿਕਾਂ ਰਾਤ ਦੀ ਮੈਂ ਰਾਣੀ ਵਾਂਗੂ.. ਤੇਰੇ ਕੋਲੋਂ ਲੰਘਦੀ..
ਜ਼ੁਲਫ਼ਾਂ ਦੀ ਛਾਂ ਕਰਾਂ ਛਾਂ ਜਿਵੇਂ ਅੰਬ ਦੀ..
ਰਾਤ ਦੀ ਮੈਂ ਰਾਣੀ ਵਾਂਗੂ ਤੇਰੇ ਕੋਲੋਂ ਲੰਘਦੀ..
ਜ਼ੁਲਫ਼ਾਂ ਦੀ ਛਾਂ ਕਰਾਂ ਛਾਂ ਜਿਵੇਂ ਅੰਬ ਦੀ..
ਨਿੰਮ ਵਾਂਗੂ ਕੌੜਾ ਜਿਹਾ ਝਾਕਦਾ ਏ ਸਾਡੇ ਵੱਲ..
ਵਿਗੜੇ ਨਵਾਬਾਂ ਵਾਂਗਰਾਂ..
ਨਿੰਮ ਵਾਂਗੂ ਕੌੜਾ ਜਿਹਾ ਝਾਕਦਾ ਏ ਸਾਡੇ ਵੱਲ..
ਵਿਗੜੇ ਨਵਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..

ਹਾਏ ਅਸੀ ਤੇਰੀ ਗੱਲ ਜਦੋਂ.. ਕੁੜੀਆਂ 'ਚ ਤੋਰ ਦੇ..
ਬੁੱਲ੍ਹ ਖਿੜ ਜਾਣ ਜਿਵੇਂ.. ਫ਼ੁੱਲ ਗੁਲਮੋਹਰ ਦੇ..
ਸਜੀਆਂ ਪੰਜ਼ੇਬਾਂ ਨਾਲੇ.. ਤੇਰੇ ਪਿੱਛੇ ਲੱਗੀਆਂ..
ਕਲੀ ਕਚਨਾਰ ਦੀ.. ਗੁਲਾਬੀ ਚੰਨਾ ਅੱਡੀਆਂ..
ਪਤਲਾ ਸਰੀਰ ਹੁੰਦੀ ਬੇਲ ਜਿਓਂ ਅੰਗੂਰੀ.. 
ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ..
ਪਤਲਾ ਸਰੀਰ ਹੁੰਦੀ ਬੇਲ ਜਿਓਂ ਅੰਗੂਰੀ ਅੱਖਾਂ.. 
ਰੱਜੀਆਂ ਸ਼ਰਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..

ਹਾਣ ਦਿਆ ਚੁੱਗ ਦੇਵਾਂ.. ਕੰਡੇ ਤੇਰੇ ਰਾਹਾਂ ਦੇ..
ਚੁੱਗਦੀਆਂ ਚੋਣੀਆਂ ਜਿਓਂ.. ਖ਼ੇਤਾਂ ਚੋਂ ਕਪਾਹਾਂ ਵੇ..
ਕਰੇ ਬਦਨਾਮ ਇਹ ਜਹਾਨ ਕਾਹਤੋਂ ਕੁੱਲ ਵੇ..
ਯਾਰਾਂ ਸਾਡਾ ਇਸ਼ਕ ਜਿਓਂ ਪੋਸਤ ਦਾ ਫੁੱਲ ਵੇ..
ਸ਼ੱਕਾ ਦੀ ਅਮਰ ਵੇਲ ਚਾਹਤਾਂ ਦੇ ਬੂਟੇ ਨੂੰ ਹਾਏ..
ਖਾ ਜੇ ਕਬਾਬਾਂ ਵਾਂਗਰਾਂ..
ਸ਼ੱਕਾ ਦੀ ਅਮਰ ਵੇਲ ਚਾਹਤਾਂ ਦੇ ਬੂਟੇ ਨੂੰ ਹਾਏ..
ਖਾ ਜੇ ਕਬਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..

ਕੋਈ ਡੋਲੀਆਂ ਤੇ ਸਜੇ ਤੇ ਕੋਈ ਰਾਖ ਨਾਲ ਰੋੜ੍ਹ ਦੇ..
ਕੀ ਮਿਲੇ ਦੁਨੀਆਂ ਨੂੰ.. ਟਾਹਣੀਆਂ ਤੋਂ ਤੋੜ ਕੇ..
ਕੰਢੇ ਅਰਜਨਾ ਰਾਖੇ ਸੀ.. ਪੁਗਾ ਕੇ ਲਿਹਾਜ਼ ਵੇ..
ਹਾਣਦਿਆ ਫੁੱਲਾਂ ਦੇ ਵੀ.. ਆਵਦੇ ਨੇ ਭਾਗ ਵੇ..
ਇੱਕੋ ਟਾਹਣੀ ਉੱਤੇ ਖਿੜ੍ਹ ਪੈਂਦੇ ਆ ਵਿਛੋੜੇ ਇੱਥੇ.. 
ਨਿੱਤ ਹੀ ਪੰਜਾਬਾਂ ਵਾਂਗਰਾਂ..
ਇੱਕੋ ਟਾਹਣੀ ਉੱਤੇ ਖਿੜ੍ਹ ਪੈਂਦੇ ਆ ਵਿਛੋੜੇ ਇੱਥੇ.. 
ਨਿੱਤ ਹੀ ਪੰਜਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..
ਕਿੱਕਰਾਂ ਦੇ ਫੁੱਲਾਂ ਵਾਂਗੂ.. ਪੈਰਾਂ 'ਚ ਨਾ ਰੋਲੀ ਰੱਖੀਂ..
ਸਾਂਭ ਕੇ ਗੁਲਾਬਾਂ ਵਾਂਗਰਾਂ..

ਸਾਂਭ ਕੇ ਗੁਲਾਬਾਂ ਵਾਂਗਰਾਂ..
ਸਾਂਭ ਕੇ ਗੁਲਾਬਾਂ ਵਾਂਗਰਾਂ..

No comments:

Post a Comment

Contact Form

Name

Email *

Message *