Monday, 22 September 2025

Amrita - ਅੰਮ੍ਰਿਤਾ - Nirvairness - Nirvair Pannu - Lyrics in Punjabi


ਓਏ ਸਾਹਿਰ ਤੇ ਇਮਰੋਜ਼ ਦੀ ਅੱਖ 'ਚ ਅੱਖ ਤਾਂ ਪੈਂਦੀ ਹੋਣੀ ਆਂ.. 
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ.. 
ਕੁੱਝ ਤਾਂ ਕਹਿੰਦੀ ਹੋਣੀ ਆਂ..
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ.. 
ਕੁੱਝ ਤਾਂ ਕਹਿੰਦੀ ਹੋਣੀ ਆਂ.. 

ਜਾ ਓਏ ਝੱਲਿਆ ਕੀ ਤੂੰ ਮਹਿਰਮ ਦਿਲ ਦਾ ਏਂ.. ਦਿਲ ਦਾ ਏਂ..
ਪਿਆਰ ਦੇ ਵੰਡੇ ਪਿਆਰ ਭਾਲਦਾ ਫਿਰਦਾ ਏਂ..
ਓਏ ਇਸ਼ਕ ਜੇ ਕੀਤਾ ਸਬਰ ਵੀ ਕਰਨਾ ਸਿੱਖ ਲੈ ਵੇ..
ਹੱਥਾਂ ਵਿੱਚ ਕਿਉਂ ਵੱਟੇ ਚੱਕੀ ਫਿਰਦਾ ਏਂ..
ਓਏ ਓ ਲੋਕਾਂ ਦੀਆਂ..
ਓ ਲੋਕਾਂ ਦੀਆਂ ਗੱਲਾਂ ਸਹਿੰਦੀ ਹੋਣੀ ਆਂ..
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ..
ਓਏ ਸਾਹਿਰ ਤੇ ਇਮਰੋਜ਼ ਦੀ ਅੱਖ 'ਚ ਅੱਖ ਤਾਂ ਪੈਂਦੀ ਹੋਣੀ ਆਂ.. 
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ.. 
ਕੁੱਝ ਤਾਂ ਕਹਿੰਦੀ ਹੋਣੀ ਆਂ.. 

ਦਿਲ ਤੇ ਨਾਮ ਲਿਖਾਵਣ ਵਾਲੇ ਪਿੱਠ ਤੇ ਨਾਮ ਲਿਖਾਉਂਦੇ ਨੇ..
ਇਕ ਗੱਲ ਪੱਕੀ ਆਸ਼ਿਕ਼ ਨੂੰ ਭਾਈ ਦੁੱਖ ਤਾਂ ਝੱਲਣੇ ਆਉਂਦੇ ਨੇ..
ਵਿੱਚ ਉਡੀਕਾਂ ਪੂਰੀ ਉਮਰ ਗੁਜ਼ਾਰੀ ਏ..
ਜਨਮਾਂ ਤੱਕ ਦੀ.. ਜਨਮਾਂ ਤੱਕ ਦੀ ਲੱਗੀ ਇਹ ਦਿਲਦਾਰੀ ਏ..
ਓਏ ਜਜ਼ਬਾਤਾਂ ਨਾਲ ਪੰਗੇ ਲੈਂਦੀ ਹੋਣੀ ਆਂ..
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ.. 
ਕੁੱਝ ਤਾਂ ਕਹਿੰਦੀ ਹੋਣੀ ਆਂ.. 

ਕਿਉਂ ਰੋਸੇ ਵਿੱਚ ਵਕਤ ਲੰਘਾਈ ਜਾਣੇ ਓ.. ਜਾਣੇ ਓ..
ਕਿਉਂ ਪਾਣੀ ਤੇ ਲੀਕਾਂ ਵਾਹੀ ਜਾਣੇ ਓ.. ਜਾਣੇ ਓ..
ਰੱਬ ਕਰਕੇ ਨਿਰਵੈਰ ਨੂੰ ਵੀ ਹੁਣ ਬਖਸ਼ ਦਿਓ.. ਬਖਸ਼ ਦਿਓ..
ਬਿਨ੍ਹਾਂ ਗੱਲ ਤੋਂ ਜੱਬ ਬਣਾਈ ਜਾਣੇ ਓ.. ਜਾਣੇ ਓ..
ਮਾੜਿਆਂ ਦੀ ਵੀ ਤਾਂ ਕਦਰ ਤਾਂ ਪੈਂਦੀ ਹੋਣੀ ਆਂ..
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ..
ਓਏ ਸਾਹਿਰ ਤੇ ਇਮਰੋਜ਼ ਦੀ ਅੱਖ 'ਚ ਅੱਖ ਤਾਂ ਪੈਂਦੀ ਹੋਣੀ ਆਂ.. 
ਅੰਮ੍ਰਿਤਾ ਕੁੱਝ ਤਾਂ ਕਹਿੰਦੀ ਹੋਣੀ ਆਂ.. 
ਕੁੱਝ ਤਾਂ ਕਹਿੰਦੀ ਹੋਣੀ ਆਂ..

No comments:

Post a Comment

Contact Form

Name

Email *

Message *