Wednesday, 24 September 2025

Love Panjab - Jordan Sandhu x Mandeep Maavi - Lyrics in Punjabi



ਕੁਝ ਵੀ ਨੀ ਖਾਂਦੇ ਇੱਥੇ ਵੰਡੇ ਤੋਂ ਬਿਨਾਂ..
ਚੱਲਦੀ ਨੀ ਕਹੀ ਦਾਤੀ ਚੰਡੇ ਤੋਂ ਬਿਨਾਂ..
ਮੋਟਰ 'ਤੇ ਰੌਣਕ ਨੀ ਮੰਜੇ ਤੋਂ ਬਿਨਾਂ..
ਲੱਗਦੀ ਨੀਂ ਰੋਟੀ ਚੰਗੀ ਗੰਢੇ ਤੋੰ ਬਿਨਾਂ..
ਜਿਨ੍ਹਾਂ ਹੁੰਦਾ ਘਰ ਦਾ ਕਮਾਦ ਬੀਜਿਆ..
ਉਨ੍ਹਾਂ ਕੱਢੀ ਹੁੰਦੀ ਲਾਜ਼ਮੀ ਸ਼ਰਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..

ਜਿੱਥੇ ਬੇਰੀਆਂ ਨੂੰ ਵੱਟੇ ਆ ਜੀ ਬੇਰਾਂ ਕਰਕੇ..
ਘਾਟਾ ਖਾਧਾ ਏ ਪਿੰਡਾਂ ਨੇ ਥੋੜ੍ਹਾ ਸ਼ਹਿਰਾਂ ਕਰਕੇ..
ਸਿਰ ਰੋਟੀਆਂ ਦਾ ਛਾਬਾ ਲੰਮੀਆਂ ਤੇ ਲੰਝੀਆਂ..
ਜਾਣ ਜੱਟੀਆਂ ਖੇਤਾਂ ਨੂੰ.. ਲੱਗਦੀਆਂ ਚੰਗੀਆਂ..  
ਛੱਡ ਪੀਜ਼ੇ ਬਰਗਰ ਖਾਣੇ ਫਾਲਤੂ..
ਬਾਥੂ ਪਾ ਕੇ ਬਣਿਆ ਏ ਸਾਗ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..

ਇੱਥੇ ਕਿੰਨੇ ਹੀ ਤਾਂ ਰੱਬ ਦੇ ਮੁਰੀਦ ਹੋਏ ਆ..
ਧੰਨਾ.. ਧਰੂ ਪ੍ਰਹਿਲਾਦ ਤੇ ਫ਼ਰੀਦ ਹੋਏ ਆ.. 
ਜੀਹਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ..
ਇਥੋਂ ਬੰਦਗੀ ਦੇ ਆਸਰੇ ਕਬੀਰ ਤਰ ਗਿਆ..
ਇੱਕ ਨਾਨਕੀ ਦਾ ਵੀਰ ਨਹੀਂਓ ਜਾਣਾ ਭੁੱਲਿਆ..
ਦੂਜਾ ਬਾਲਾ.. ਮਰਦਾਨਾ ਤੇ ਰਬਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..

ਬਾਬੇ ਬੁੱਲੇ ਦੀਆਂ ਕਾਫ਼ੀਆਂ ਦਾ ਭਰਿਆ ਭੰਡਾਰ..
ਸੁਲਤਾਨ ਬਾਹੂ.. ਹਾਸ਼ਮ ਅਨੇਕਾਂ ਕਿੱਸੇਕਾਰ..
ਬਾਬੂ ਜੀ ਦਾ ਛੰਦ ਚੰਗਾ.. ਮੂੰਹ ਤੋਂ ਨਹੀਂਓ ਲੱਥਦਾ..
ਬਾਬੇ ਸ਼ੌਂਕੀ ਦੀਆਂ ਵਾਰਾਂ ਉੱਤੋਂ ਕੌਣ ਨਹੀਂਓ ਨੱਚਦਾ..
ਬਾਬੇ ਸ਼ੌਂਕੀ ਦੀਆਂ ਵਾਰਾਂ ਉੱਤੋਂ ਕੌਣ ਨਹੀਂਓ ਨੱਚਦਾ..
ਕਰਾਮਾਤ ਕਹਿ ਲੋ ਚਾਹੇ ਮੇਹਰ ਰੱਬ ਦੀ..
ਇੱਥੇ ਕਣੀਆਂ ਪਵਾ ਦਿੰਦੇ ਰਾਗ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..

ਸਾਡੇ ਸੱਚੇ ਕਿਰਦਾਰ ਇਕਲਾਖੀ ਦੇਖ ਲਾ..
ਸਾਡੇ ਬਾਣਿਆਂ ਚੋਂ ਝਲਕੇ ਵਿਸਾਖੀ ਦੇਖ ਲੈ..
ਸ਼ਾਮ ਸਿਉਂ.. ਅਟਾਰੀ.. ਜੱਸਾ ਸਿੰਘ.. ਨਲੂਆ..
ਪੜ੍ਹ ਕੇ ਜੰਗਾਂ ਦੀ ਕੇਰਾਂ ਸਾਖੀ ਦੇਖ ਲਾ..
ਓ ਦੁਨੀਆਂ ਤੇ ਕਿਤੇ ਕੋਈ ਬਿਪਤਾ ਪਵੇ..
ਜਾ ਕੇ ਪੰਜਾਬ ਸਾਰ ਪਹਿਲਾਂ ਹੀ ਲਵੇ..
ਆਪ ਤਾਂ ਪੰਜਾਬ ਬਹੁਤ ਕੁਝ ਝੱਲ ਗਿਆ..
ਗੁਰੂਆਂ ਦੀ ਕ੍ਰਿਪਾ ਨਾਲ ਉੱਠਦਾ ਰਵੇ..
ਦਿਨ ਸੁਰਗਾਂ ਤੂੰ ਸੋਹਣੇ ਸੀ ਮਨਦੀਪ ਮਾਵੀਆ..
ਜਦੋਂ ਰਾਜੇ ਰਣਜੀਤ ਦਾ ਸੀ ਰਾਜ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..
ਹਿੰਮਤ.. ਦਲੇਰੀ.. ਕੁਰਬਾਨੀ.. ਜਜ਼ਬਾ..
ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ..

No comments:

Post a Comment

Contact Form

Name

Email *

Message *