ਪਹਿਲਾਂ ਮੈਨੂੰ ਲੱਗਿਆ ਲਤੀਨੋ ਆ ਕੁੜੇ
ਸ਼ੱਕ ਕੱਢਤਾ ਤੂੰ ਜੱਟੀਏ ਪੰਜਾਬੀ ਬੋਲਕੇ
ਨਵੇਂ ਉੱਠੇ ਮੁੰਡਿਆਂ ਤੇ ਡਾਊਟ ਨੀਂ ਕਰੀਦੇ
ਪੀ ਜਾਣੇ ਆ ਪਾਣੀ ਦੇ ਵਿੱਚ ਜ਼ਹਿਰ ਘੋਲ ਕੇ
ਤੇਰਾ ਕੰਮ ਟਾਲ ਤੇ ਮਟੋਲ ਕਰਨਾ
ਸਾਡਾ ਕੰਮ ਆ ਵੈਰੀ ਦਾ ਡੱਬਾ ਗੋਲ ਕਰਨਾ
ਪਹਿਲਾਂ ਤੇਰਾ ਸੋਹਣੀਏ ਯਕੀਨ ਜਿੱਤ ਕੇ
ਫਿਰ ਦਿਲ ਤੇ ਦਿਮਾਗ ਉੱਤੇ ਕਾਬੂ ਕਰਨਾ
ਕਹਿੰਦੀ ਓਸ਼ੋ ਦੀਆਂ ਗੱਲਾਂ ਨੂੰ ਮੈਂ ਮੰਨਾ ਕਿ ਮੈਂ ਨਾ ਮੰਨਾ
ਤੂੰ ਵੀ ਬੜੀ ਹੰਡਿਆ ਆ ਕਿਹੜੇ ਕਿਹੜੇ ਰਾਹ ਚੱਲਾਂ
ਉਮਰਾਂ ਦੇ ਲਈ ਬੱਸ ਪੱਲ੍ਹੇ ਬੰਨ ਲਈ
ਤੈਨੂੰ ਦੋ ਤਿੰਨ ਗੱਲਾਂ ਕੰਨ 'ਚ ਮੈਂ ਕਹਿਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਕਿੰਨੇ ਕੁ ਐ ਇਹਨਾਂ ਕਿ ਤਾਂ ਮੈਨੂੰ ਵੀ ਨੀਂ ਪਤਾ
ਇਹਨੇ ਕਿਹਾ ਫ਼ਿਕਰ ਕੋਈ ਕਰੀ ਨਾ ਰਤਾ
ਜਦੋਂ ਜਾਏਂਗੀ ਤੇ ਜਾਈ ਮਰਸੀਡੀਜ਼ ਚੜ੍ਹ ਕੇ
ਜਦੋਂ ਆਏਂਗੀ ਤੂੰ ਆਈ ਤੂੰ ਲਿਫ਼ਾਫ਼ੇ ਭਰ ਕੇ
ਤੈਨੂੰ ਨਵੇਂ ਬੁਲਡੋਜ਼ਰ ਨਾਲ ਰਾਹ ਕੱਢ ਦੂ
ਮੈਥੋਂ ਪੁੱਛੇ ਬਿਨਾਂ ਕਿਸੇ ਪੁੱਠੇ ਰਾਹ ਤੇ ਨੀਂ ਜਾਣਾ
ਮੇਰਾ ਕੀ ਆ ਮੈਂ ਤਾਂ ਭੁੱਖਾ ਸੌਂ ਜਾਊਗਾ
ਪਰ ਸੱਜਣਾਂ ਨਾਲ ਕਦੇ ਠੱਗੀ ਮਾਰ ਕੇ ਨੀਂ ਖਾਣਾ
ਕਦੇ ਐਵਰੇਜ ਬੰਦੇ ਵਾਂਗੂ ਥਿੰਕ ਨਾ ਕਰੀਂ
ਯਾਦ ਦਿਲ ਵਿੱਚੋਂ ਯੋਧਿਆਂ ਦੀ ਸਿੰਕ ਨਾ ਕਰੀ
ਕਾਰਾਂ ਨੀਵੀਆਂ ਤੇ ਬਿੱਲੋ ਉੱਚੀ ਮੱਤ ਵਾਲਿਆ
ਦੇਗਾਂ ਪੀਣ ਵਾਲਿਆਂ ਦੇ ਗੁਰੂ ਰਖਵਾਲੇ ਆ
ਭਾਵੇਂ ਮੈਂ ਐਨਜਾਇਟੀ ਵਿੱਚ ਫਿਰਾਂ ਡੁੱਬਿਆ
ਪਰ ਮੇਰੇ ਹੁੰਦੇ ਕਦੇ ਟੈਂਸ਼ਨਾਂ ਨੀਂ ਲੈਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਨੀਂ ਮੈਂ ਨੋਟਾਂ ਨਾਲ ਆਊਂਗਾ ਟਰਾਲੀ ਲੱਦ ਕੇ
ਤੇਰਾ ਸੁੱਟ ਦੇਣਾ ਪਰਸ ਚੋਂ ਵੇਪ ਕੱਢਕੇ
ਹੋ ਕੇ ਤਿਆਰ ਜੇ ਤੂੰ ਸੁਰਮਾ ਨਾ ਪਾਇਆ
ਤੇਰੀ ਸੋਹਣੀਏ ਡਰਿੱਪ ਦੱਸ ਕਿਹੜੇ ਕੰਮ ਦੀ
ਐੱਲ.ਏ. ਆਕੇ ਮਿਲੀ ਜੇ ਨਾ ਚੀਮੇ ਬਾਈ ਨੂੰ
ਤੇਰੀ ਸੋਹਣੀਏ ਟਰਿੱਪ ਦੱਸ ਕਿਹੜੇ ਕੰਮ ਦੀ
ਚੰਗੇ ਵੇਲੇ ਮੈਂ ਵੀ ਛੱਡ ਆਇਆ ਇੰਡੀਆ
ਮੈਨੂੰ ਝੂਠੇ ਕਿਸੇ ਕੇਸ 'ਚ ਫਸਾ ਦੇਣਾ ਸੀ
ਚੰਗਾ ਹੋਇਆ ਮਿੱਤਰਾਂ ਦੀ ਰੱਬ ਸੁਣ ਲਈ
ਨਹੀਂ ਤੇ ਹੁਣ ਨੂੰ ਟਰੱਕ ਪਲਟਾ ਦੇਣਾ ਸੀ
ਅੱਧੀ ਦੁਨੀਆਂ ਫਿਰਿਆ ਦੱਸ ਕਿੱਥੇ ਜਾਵਾਂ ਨੀਂ
ਪਹਿਲਾਂ ਸਤਸੰਗ ਲਾਵਾਂ ਕਿ ਮੈਂ ਸ਼ੋਅ ਲਾਵਾਂ ਨੀਂ
ਵੱਢ ਟੁੱਕ ਮਿੱਤਰਾਂ ਦੀ ਰਵੇ ਚੱਲਦੀ
ਅੱਜ ਪਹਿਲੀ ਵਾਰੀ ਕਿਸੇ ਨਾਲ ਅੱਖਾ ਲੜੀਆਂ
ਤੂੰ ਕੱਚੀ ਕਲੀਆਂ ਨੂੰ ਲੈਕੇ ਬੈਠੀ ਆ
ਇੱਥੇ ਤਾਰੇ ਤੋੜ ਦਿੱਤੇ ਆ ਅੰਬਰਸਰੀਆ
ਜਿਹੜੇ ਸਾਨੂੰ ਡਿੱਗਦੇ ਨੂੰ ਵੇਖਣਾ ਚਾਹੁੰਦੇ ਨੇ
ਬੱਸ ਉਹਨਾਂ ਪੱਲੇ ਕੱਲੀਆਂ ਉਡੀਕਾਂ ਰਹਿਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਏਦਾਂ ਕਿਸੇ ਨੇ ਸਿਖਾਉਣਾ ਨਾਂਹੀਂ ਕਿਸੇ ਨੇ ਸਮਝਾਉਣਾ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
ਤੈਨੂੰ ਜਿਹੜੀਆਂ ਟਿਊਸ਼ਨਾਂ ਨੇ ਮੈਂ ਦੇਣੀਆਂ
No comments:
Post a Comment