ਗੱਚ ਭਰੇ ਗੱਲ.. ਹੋਵੇ ਨਾ ਅਗਾਂਹਾਂ..
ਗੱਚ ਭਰੇ ਗੱਲ.. ਹੋਵੇ ਨਾ ਅਗਾਂਹਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੋਤੜੇ ਬਨਾਉਂਦਾ ਪੁੱਤ.. ਜਦੋਂ ਮਾਂ ਦਾ ਮਰਦਾ..
ਸੁੰਨਾ ਸੁੰਨਾ ਮਾਂ ਨੂੰ ਕੋਨਾ.. ਦਿਸੇ ਸਾਰੇ ਘਰ ਦਾ..
ਪੋਤੜੇ ਬਨਾਉਂਦਾ ਪੁੱਤ.. ਜਦੋਂ ਮਾਂ ਦਾ ਮਰਦਾ..
ਸੁੰਨਾ ਸੁੰਨਾ ਮਾਂ ਨੂੰ ਕੋਨਾ.. ਦਿਸੇ ਸਾਰੇ ਘਰ ਦਾ..
ਰੋਣ ਸੁੰਨੀਆਂ.. ਵੇਖ ਕੇ ਥਾਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਓ ਖਾਣਾ ਪੀਣਾ.. ਭੁੱਲ ਜਾਂਦੀਆਂ..
ਦਿਸਦੇ ਸਕੂਲ ਜਾਂਦੇ.. ਜਦੋਂ ਹਾਣੀ ਪੁੱਤ ਦੇ..
ਭਾਂਬੜ ਵਿਛੋੜੇ ਵਾਲੇ.. ਮੱਚ ਪੈਂਦੇ ਧੁੱਖਦੇ..
ਦਿਸਦੇ ਸਕੂਲ ਜਾਂਦੇ.. ਜਦੋਂ ਹਾਣੀ ਪੁੱਤ ਦੇ..
ਭਾਂਬੜ ਵਿਛੋੜੇ ਵਾਲੇ.. ਮੱਚ ਪੈਂਦੇ ਧੁਖਦੇ..
ਬੋਲੀ ਤੋਤਲੀ ਤੇ.. ਵੇਖ ਕੇ ਅਦਾਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਓ ਖਾਣਾ ਪੀਣਾ.. ਭੁੱਲ ਜਾਂਦੀਆਂ..
ਜਦੋਂ ਹਾਣੀ ਪੁੱਤ ਦਾ.. ਗਲੀ ਚੋਂ ਕੋਈ ਲੰਘਦਾ..
ਮਾਂਵਾਂ ਨੂੰ ਵਿਛੋੜੇ ਵਾਲਾ.. ਸੱਪ ਓਦੋਂ ਡੰਗਦਾ..
ਜਦੋਂ ਹਾਣੀ ਪੁੱਤ ਦਾ.. ਗਲੀ ਚੋਂ ਕੋਈ ਲੰਘਦਾ..
ਮਾਂਵਾਂ ਨੂੰ ਵਿਛੋੜੇ ਵਾਲਾ.. ਸੱਪ ਓਦੋਂ ਡੰਗਦਾ..
ਗੱਲ ਲਾਉਣ ਨੂੰ.. ਤਰਸਦੀਆਂ ਬਾਹਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਕਿਸੇ ਦਾ ਜਵਾਨ ਪੁੱਤ.. ਜਦੋਂ ਛੱਡੇ ਜੱਗ ਨੂੰ..
ਕੰਮੇਆਣਾ ਮਾਂਵਾਂ ਸੀਨੇ.. ਬਾਲ ਦੇਵੇ ਅੱਗ ਨੂੰ..
ਕਿਸੇ ਦਾ ਜਵਾਨ ਪੁੱਤ.. ਜਦੋਂ ਛੱਡੇ ਜੱਗ ਨੂੰ..
ਕੰਮੇਆਣਾ ਮਾਂਵਾਂ ਸੀਨੇ.. ਬਾਲ ਦੇਵੇ ਅੱਗ ਨੂੰ..
ਲੈ ਲੈ ਕਿੰਗਰੇ.. ਨਾ ਮਾਰਦੀਆਂ ਧਾਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
ਪੁੱਤ ਮਰੇ ਨੀਂ.. ਭੁੱਲਦੀਆਂ ਮਾਂਵਾਂ..
ਖਾਣਾ ਪੀਣਾ.. ਭੁੱਲ ਜਾਂਦੀਆਂ..
No comments:
Post a Comment