ਅੱਧੀ ਗੱਲਵਕੜੀ ਪਾਈ ਸੀ..
ਇੱਕ ਫੋਟੋ ਦੇਖੀ 'ਕੱਠਿਆਂ ਦੀ..
ਤੂੰ ਬੜੀ ਸ਼ੌਕੀਨੀ ਲਾਈ ਸੀ..
ਜਿਹੜੀ ਫੋਟੋ ਦੇਖੀ 'ਕੱਠਿਆਂ ਦੀ..
ਹਾਏ ਐਂ ਤਾਂ ਓਹ ਵੀ ਸਜਦਾ ਸੀ..
ਐਂ ਤਾਂ ਤੂੰ ਵੀ ਸੱਜਦੀ ਸੀ..
ਪਰ ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਹਾਏ ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਰੰਗ ਜੋਬਨ ਹੁਸਨ ਬਥੇਰਾ ਏ..
ਚਿਹਰਾ ਪਹਿਲਾਂ ਆਂਗੂ ਦਗਦਾ ਨਹੀਂ..
ਹਾਏ ਰੰਗ ਸੂਟਾਂ ਦਾ ਤੇਰੇ ਤੇ ਹੁਣ..
ਪਹਿਲਾਂ ਵਾਂਗੂ ਸਜਦਾ ਨਹੀਂ..
ਕੋਈ ਬਹੁਤ ਸੋਹਣਾ ਹੁੰਦਾ ਨੀਂ..
ਕੋਈ ਥੋੜ੍ਹਾ ਸੋਹਣਾ ਹੁੰਦਾ ਏ..
ਕੋਈ ਕੱਲਾ ਕੱਲਾ ਸੋਹਣਾ ਨੀਂ..
ਇੱਥੇ ਜੋੜਾ ਸੋਹਣਾ ਹੁੰਦਾ ਏ..
ਆਪਾਂ ਦੋਹੇਂ ਬਾਹਲਾ ਸੱਜਦੇ ਆ..
ਇਹੋ ਕਹਿਣੀ ਸਭ ਦੀ ਸੀ..
ਪਰ ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਹਾਏ ਇਹ ਗੱਲ ਨੀਂ ਮਹਿੰਗੇ ਸਸਤੇ ਦੀ..
ਨਾ ਮਸਲਾ ਹਾਰ ਸ਼ਿੰਗਾਰਾਂ ਦਾ..
ਚਿਹਰੇ ਤੇ ਲਾਲੀ ਚੜ੍ਹ ਜਾਵੇ..
ਜਦੋਂ ਚੜ੍ਹਦਾ ਬੱਦਲ ਪਿਆਰਾਂ ਦਾ..
ਹਾਏ ਤੰਗ ਦਿਲ ਕਮ ਦਿਲ ਲੱਗਦੀ ਏ..
ਓਹਦੇ ਨਾਲ ਖੁੱਲ੍ਹਦੀ ਜਾਣੀ ਐਂ..
ਓਹਦੇ ਵਿੱਚ ਰਚਦੀ ਰਚਦੀ..
ਤੂੰ ਖ਼ੁਦ ਨੂੰ ਭੁੱਲਦੀ ਜਾਣੀ ਐਂ..
ਹੁਣ ਉਹ ਤੈਥੋਂ ਨਿਕਲੇ ਨਾ..
ਜਿਹੜੀ ਟੌਹਰ ਤੂੰ ਪਹਿਲਾਂ ਕੱਢਦੀ ਸੀ..
ਪਰ ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਹਾਏ ਸਾਨੂੰ ਬੇਸ਼ੱਕ ਤੇਰੀ ਕਮੀ ਰਹੂ..
ਪਰ ਤੈਨੂੰ ਮੇਰਾ ਘਾਟਾ ਏ..
ਓ ਸਾਡੀ ਕਿਸਮਤ ਦੇ ਵਿੱਚ ਮਹਿਫਲਾਂ..
ਤੇ ਕਰਮਾਂ ਵਿੱਚ ਇਕਲਾਪਾ ਏ..
ਹਾਏ ਹੋਰ ਹੀ ਗੱਲਾਂ ਹੁੰਦੀਆਂ ਨੀਂ..
ਜੇ ਕਿਧਰੇ ਟੁੱਟ ਗਈ ਕਹਿੰਦੀ ਨਾਂਹ..
ਅਰਜਨ ਅਰਜਨ ਲਿਖ ਲੈਂਦੀ..
ਜੇ ਤੂੰ ਤਲੀਆਂ ਤੇ ਮਹਿੰਦੀ ਨਾਲ..
ਹਾਏ ਓਸੇ ਤੋਂ ਹੀ ਅੱਡ ਹੋ ਗਈ..
ਜੀਹਦੇ ਲਈ ਪੱਲੇ ਅੱਡਦੀ ਸੀ..
ਪਰ ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
ਤੂੰ ਓਹਦੇ ਨਾਲ ਔਹ ਨੀਂ ਲੱਗਦੀ..
ਜੋ ਮੇਰੇ ਨਾਲ ਲੱਗਦੀ ਸੀ..
Song Info:-
Singer & Written By: Arjan Dhillon
Music By: Mxrci
Label: Panj-aab Records